ਮੰਗਲਵਾਰ ਨੂੰ ਦਿੱਲੀ ‘ਚ ਕਾਂਗਰਸ ਦੇ ‘ਸਤਿਆਗ੍ਰਹਿ ਮਾਰਚ’ ਦੌਰਾਨ ਮਹਿਲਾ ਕਾਂਗਰਸ ਦੀ ਪ੍ਰਧਾਨ ਨੇਟਾ ਡਿਸੂਜ਼ਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਪੁਲਿਸ ਕਰਮਚਾਰੀਆਂ ‘ਤੇ ਥੁੱਕਦੀ ਨਜ਼ਰ ਆ ਰਹੀ ਹੈ। ਪੁਲਿਸ ਵਾਲਿਆਂ ‘ਤੇ ਇਸ ਤਰ੍ਹਾਂ ਥੁੱਕਣ ਦੀ ਹਰ ਕੋਈ ਨਿੰਦਾ ਕਰ ਰਿਹਾ ਹੈ।
ਕਾਂਗਰਸ ਨੇਤਾ ਦੀ ਇਸ ਹਰਕਤ ‘ਤੇ ਦਿੱਲੀ ਪੁਲਸ ਉਸ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਜਾ ਰਹੀ ਹੈ। ਹਾਲਾਂਕਿ ਮਾਮਲੇ ਦੇ ਤੂਲ ਫੜਨ ਤੋਂ ਬਾਅਦ ਕਾਂਗਰਸੀ ਆਗੂ ਨੇ ਟਵਿੱਟਰ ‘ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਥੁੱਕਣ ਦਾ ਅਸਲ ਕਾਰਨ ਦੱਸਿਆ।
ਦਰਅਸਲ, ਨੈਸ਼ਨਲ ਹੈਰਾਲਡ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰਾਹੁਲ ਗਾਂਧੀ ਤੋਂ ਪੁੱਛਗਿੱਛ ਕਰਨ ਅਤੇ ਫ਼ੌਜ ਵਿੱਚ ਭਰਤੀ ਦੀ ਨਵੀਂ ‘ਅਗਨੀਪਥ’ ਯੋਜਨਾ ਦੇ ਵਿਰੋਧ ਵਿੱਚ ਕਾਂਗਰਸ ਨੇ ਮੰਗਲਵਾਰ ਨੂੰ ਦਿੱਲੀ ਵਿੱਚ ‘ਸਤਿਆਗ੍ਰਹਿ ਮਾਰਚ’ ਕੱਢਿਆ। ਇਸ ਤੋਂ ਬਾਅਦ ਪਾਰਟੀ ਦੇ ਕਈ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਮਹਿਲਾ ਕਾਂਗਰਸ ਪ੍ਰਧਾਨ ਨੇਤਾ ਡਿਸੂਜ਼ਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਹਿਰਾਸਤ ‘ਚ ਲਏ ਜਾਣ ਦੌਰਾਨ ਕਥਿਤ ਤੌਰ ‘ਤੇ ਪੁਲਸ ਕਰਮਚਾਰੀਆਂ ‘ਤੇ ਥੁੱਕਦੀ ਨਜ਼ਰ ਆ ਰਹੀ ਹੈ।
ਦਿੱਲੀ ਭਾਜਪਾ ਦੇ ਸਕੱਤਰ ਇਮਪ੍ਰੀਤ ਸਿੰਘ ਬਖਸ਼ੀ ਨੇ ਵੀ ਇਸ ਵੀਡੀਓ ਨੂੰ ਆਪਣੇ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਕਿਹਾ, ”ਇਹ ਮਹਿਲਾ ਕਾਂਗਰਸ ਪ੍ਰਧਾਨ ਨੇਤਾ ਡਿਸੂਜ਼ਾ ਦੀ ਹਰਕਤ ਹੈ। ਇਹ ਫੌਜੀ ਔਰਤਾਂ ‘ਤੇ ਥੁੱਕ ਰਹੇ ਹਨ, ਅਜਿਹੀ ਘਟੀਆ, ਦੇਸ਼-ਵਿਰੋਧੀ, ਫੌਜ-ਵਿਰੋਧੀ ਮਾਨਸਿਕਤਾ ਕਰਕੇ ਇਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਹੈ।
ਜਦੋਂ ਵਾਇਰਲ ਵੀਡੀਓ ਦਾ ਵਿਵਾਦ ਛਿੜਿਆ ਤਾਂ ਨੇਤਾ ਨੇ ਟਵਿੱਟਰ ‘ਤੇ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਥੁੱਕ ਨਹੀਂ ਰਹੀ ਸੀ, ਪਰ ਪੁਲਿਸ ਵੱਲੋਂ ਕੀਤੀ ਗਈ ਧੱਕਾ-ਮੁੱਕੀ ਦੌਰਾਨ ਉਸ ਦੇ ਮੂੰਹ ਵਿਚ ਕੁਝ ਗੰਦਗੀ ਚਲੀ ਗਈ ਸੀ, ਜਿਸ ਨੂੰ ਉਹ ਬਾਹਰ ਕੱਢ ਰਹੀ ਸੀ।
ਟਵਿੱਟਰ ‘ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ”ਮੀਡੀਆ ‘ਚ ਮੇਰੇ ਖਿਲਾਫ ਪ੍ਰਾਪੇਗੰਡਾ (ਪ੍ਰਚਾਰ) ਚਲਾਇਆ ਜਾ ਰਿਹਾ ਹੈ। ਪੁਲਿਸ ਦੀ ਹੱਥੋਪਾਈ ਦੌਰਾਨ ਕੁਝ ਧੂੜ ਅਤੇ ਗੰਦਗੀ ਮੇਰੇ ਮੂੰਹ ਵਿੱਚ ਗਈ ਸੀ, ਮੈਂ ਉਸ ਨੂੰ ਮੂੰਹੋਂ ਬਾਹਰ ਕੱਢਿਆ ਸੀ। ਸੁਰੱਖਿਆ ਕਰਮੀਆਂ ਦਾ ਅਪਮਾਨ ਕਰਨ ਦਾ ਮੇਰਾ ਕੋਈ ਇਰਾਦਾ ਨਹੀਂ ਹੈ। ਸਤਯਮੇਵ ਜਯਤੇ।”
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਕਾਂਗਰਸ ਦੀ ਰਾਸ਼ਟਰੀ ਬੁਲਾਰੇ ਅਲਕਾ ਲਾਂਬਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਰੋਂਦੀ ਨਜ਼ਰ ਆ ਰਹੀ ਹੈ। ਅਲਕਾ ਦਾ ਦਾਅਵਾ ਹੈ ਕਿ ਪੁਲਿਸ ਨੇ ਉਸ ਦੀ ਕੁੱਟਮਾਰ ਕੀਤੀ ਜਦੋਂ ਉਹ ‘ਜੈ ਜਵਾਨ, ਜੈ ਕਿਸਾਨ’ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾ ਰਹੀ ਸੀ। ਉਸ ਦੇ ਦਾਅਵੇ ‘ਤੇ ਪੁਲਿਸ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।