ਹਰਿਆਣਾ ਦੇ ਯਮੁਨਾਨਗਰ ਤੋਂ ਵੱਡੀ ਖ਼ਬਰ ਹੈ। ਇੱਥੇ ਥਾਣਾ ਸਢੌਰਾ ਦੇ ਐਸਐਚਓ ਸਬ ਇੰਸਪੈਕਟਰ ਧਰਮਪਾਲ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ACB ਦੀ ਟੀਮ ਨੇ ਥਾਣੇ ਵਿੱਚੋਂ ਹੀ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
SHO ਨੇ ਬਿਨਾਂ ਕਾਰਵਾਈ ਕੀਤੇ ਮਾਈਨਿੰਗ ਸਮੱਗਰੀ ਨਾਲ ਲੱਦਿਆ ਓਵਰਲੋਡ ਵਾਹਨ ਨੂੰ ਹਟਾਉਣ ਲਈ ਪ੍ਰਤੀ ਵਾਹਨ 2500 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਸਬ ਇੰਸਪੈਕਟਰ ਧਰਮਪਾਲ ਤੋਂ ਪੁੱਛਗਿੱਛ ਕਰ ਰਹੀ ਹੈ। ਉਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਏ.ਸੀ.ਬੀ ਕਰਨਾਲ ਦੇ ਇੰਸਪੈਕਟਰ ਸਚਿਨ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ 1000 ਰੁਪਏ ਦੀ ਰਿਸ਼ਵਤ ਲਈ ਗਈ ਸੀ। ਸ਼ਿਕਾਇਤ ਦੇ ਆਧਾਰ ‘ਤੇ ਏਸੀਬੀ ਟੀਮ ਨੇ ਜਾਲ ਵਿਛਾਇਆ। ਇਸ ਟੀਮ ਵਿੱਚ ਇੰਸਪੈਕਟਰ ਚਰਨ ਸਿੰਘ ਅਤੇ ਲੇਡੀ ਇੰਸਪੈਕਟਰ ਸੀਮਾ ਵੀ ਸ਼ਾਮਲ ਸਨ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਸ਼ਿਕਾਇਤਕਰਤਾ ਨੂੰ ਕੈਮੀਕਲ ਲੱਗਾ ਕੇ ਕੇ 50 ਹਜ਼ਾਰ ਰੁਪਏ ਅਤੇ ਵਾਹਨਾਂ ਦੀ ਸੂਚੀ ਸਮੇਤ ਥਾਣੇ ਭੇਜ ਦਿੱਤਾ ਗਿਆ। ਐਸਐਚਓ ਧਰਮਪਾਲ ਆਪਣੇ ਕਮਰੇ ਵਿੱਚ ਸੀ। ਇਸ ਤੋਂ ਪਹਿਲਾਂ ਏਸੀਬੀ ਦੀ ਟੀਮ ਨੇ ਧਰਮਪਾਲ ਨੂੰ ਦਿੱਤੇ ਗਏ ਨੋਟਾਂ ਦੇ ਨੰਬਰ ਨੋਟ ਕਰ ਲਏ ਸਨ। ਐਸਐਚਓ ਧਰਮਪਾਲ ਨੂੰ ਰਿਸ਼ਵਤ ਦੀ ਰਕਮ ਅਤੇ ਵਾਹਨਾਂ ਦੀ ਸੂਚੀ ਸੌਂਪਦੇ ਹੀ ਏ.ਸੀ.ਬੀ. ਦੀ ਟੀਮ ਨੇ ਛਾਪਾ ਮਾਰਿਆ। SHO ਦੇ ਹੱਥ ਧੋਣ ਤੋਂ ਬਾਅਦ ਨੋਟਾਂ ਦੇ ਲੱਗੇ ਲਾਲ ਰੰਗ ਨਾਲ ਲਾਲ ਹੋ ਗਏ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।