ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਦੇਸ਼ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਜੇਕਰ ਦੂਜੇ ਪਾਸੇ ਤੋਂ ਦੇਖਿਆ ਜਾਵੇ ਤਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨ ਤੋਂ ਇਲਾਵਾ ਦੇਸ਼ ਵਾਸੀਆਂ ਪਾਸੋਂ ਬਦਲੇ ‘ਚ ਕੁਝ ਨਹੀਂ ਮਿਲਦਾ, ਪਰ ਇਕ ਅਜਿਹਾ ਨੌਜਵਾਨ ਹੈ, ਜਿਸ ਦੇ ਜਜ਼ਬੇ ਨੂੰ ਸੱਚਮੁੱਚ ਸਲਾਮ ਕੀਤਾ ਜਾਣਾ ਚਾਹੀਦਾ ਹੈ।
ਅਭਿਸ਼ੇਕ ਗੌਤਮ ਨਾਂ ਦਾ ਨੌਜਵਾਨ ਪੇਸ਼ੇ ਤੋਂ ਆਰਕੀਟੈਕਟ ਹੈ ਪਰ ਅੱਜ ਦੇ ਨੌਜਵਾਨਾਂ ਵਾਂਗ ਆਪਣੇ ਸਰੀਰ ‘ਤੇ ਬੇਫਜ਼ੂਲ ਟੈਟੂ ਬਣਵਾਉਣ ਦੀ ਬਜਾਏ ਉਸ ਨੇ ਦੇਸ਼ ਲਈ ਸ਼ਹੀਦ ਹੋਏ ਕਈ ਸੈਨਿਕਾਂ ਦੇ ਨਾਂ ਦਾ ਟੈਟੂ ਬਣਵਾਇਆ ਹੈ। ਅਭਿਸ਼ੇਕ ਦੇ ਸਰੀਰ ‘ਤੇ ਦੇਸ਼ ਦੇ 631 ਬਹਾਦਰ ਫੌਜੀਆਂ ਅਤੇ ਸ਼ਹੀਦਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਆਪਣੀ ਪਿੱਠ ਤੇ ਉੱਕੇਰੇ ਹੋਏ ਹਨ। ਇਨ੍ਹਾਂ ਵਿੱਚ ਅਮਰ ਜਵਾਨ ਜੋਤੀ ਦੀ ਤਸਵੀਰ ਵੀ ਸ਼ਾਮਲ ਹੈ।
ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਅਭਿਸ਼ੇਕ ਗੌਤਮ ਨੂੰ ਇਲਾਕੇ ਦੇ ਲੋਕ ‘Tattoo Man’ ਦੇ ਨਾਂ ਨਾਲ ਜਾਣਦੇ ਹਨ। ਉਸ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਹੌਸਲਾ ਮਿਲਦਾ ਹੈ। ਆਪਣੇ ਸਰੀਰ ‘ਤੇ ਮਹਾਨ ਸ਼ਖਸੀਅਤਾਂ ਦੇ ਟੈਟੂ ਬਣਵਾਉਣਾ ਉਸ ਦਾ ਜਨੂੰਨ ਹੈ। ਇੰਨਾ ਹੀ ਨਹੀਂ, ਆਪਣੇ ਕਾਰੋਬਾਰ ‘ਚੋਂ ਸਮਾਂ ਕੱਢ ਕੇ ਅਭਿਸ਼ੇਕ ਗੌਤਮ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਯਾਤਰਾ ‘ਤੇ ਨਿਕਲਦਾ ਹੈ। ਅਭਿਸ਼ੇਕ ਨੇ ਦੱਸਿਆ ਕਿ ਉਹ ਕਰੀਬ 528 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ ਅਤੇ ਹੁਣ ਉਹ ‘ਮੇਰੇ ਪਰਿਵਾਰ ਦਾ ਹਿੱਸਾ’ ਹਨ।
ਇਹ ਵੀ ਪੜ੍ਹੋ : ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 4 ਲੱਖ ਰੁਪਏ ਦੀ ਡਰੱਗ ਮਨੀ ਸਣੇ 2 ਨੂੰ ਕੀਤਾ ਕਾਬੂ
ਅਭਿਸ਼ੇਕ ਨੇ ਕਿਹਾ, ‘ਇਸ ਭੀੜ-ਭੜੱਕੇ ਵਾਲੀ ਦੁਨੀਆ ਵਿਚ, ਜਦੋਂ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਦੇ ਹੋ, ਤਾਂ ਤੁਸੀਂ ਸੋਚਦੇ ਹੋ ਕਿ ਤੁਸੀਂ ਉਨ੍ਹਾਂ ਲਈ ਕੀ ਕਰ ਸਕਦੇ ਹੋ ਜਿਨ੍ਹਾਂ ਨੇ ਦੇਸ਼ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਉਹ ਬਹਾਦਰ ਫੌਜੀ ਜੋ ਆਪਣੇ ਦੇਸ਼ ਲਈ ਆਪਣੇ ਪਰਿਵਾਰ ਪਿੱਛੇ ਛੱਡ ਗਏ। ਕੀ ਅਸੀਂ ਕੁਝ ਸਮਾਂ ਕੱਢ ਕੇ ਉਨ੍ਹਾਂ ਨੂੰ ਨਹੀਂ ਮਿਲ ਸਕਦੇ? ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਜੋ ਪਿਆਰ ਮਹਿਸੂਸ ਹੋਇਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ ਹੈ। ਅਭਿਸ਼ੇਕ ਦੀ ਅਦੁੱਤੀ ਦੇਸ਼ ਭਗਤੀ ਨੂੰ ਦੇਖਣ ਲਈ ਆਸ-ਪਾਸ ਦੇ ਲੋਕਾਂ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਲੋਕ ਆਉਂਦੇ ਹਨ।
ਵੀਡੀਓ ਲਈ ਕਲਿੱਕ ਕਰੋ -: