zaira troll tweet delete:ਅਦਾਕਾਰਾ ਜ਼ਾਇਰਾ ਪਿਛਲੇ ਇਕ ਸਾਲ ਤੋਂ ਲਗਾਤਾਰ ਵਿਵਾਦਾਂ ਵਿਚ ਚੱਲ ਰਹੀ ਹੈ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਅੈਕਟਿਵ ਰਹਿੰਦੀ ਹੈ। ਇੱਕ ਵਾਰ ਫਿਰ ਉਹ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਹੈ ਅਤੇ ਉਨ੍ਹਾਂ ਨੇ ਆਪਣੇ ਟਵਿੱਟਰ ਅਤੇ ਇੰਸਟਾਗਰਾਮ ਅਕਾਊਂਟ ਡਿਲੀਟ ਕਰ ਦਿੱਤੇ ਹਨ। ਦਰਅਸਲ ਉਨ੍ਹਾਂ ਨੇ ਵੀਰਵਾਰ ਨੂੰ ਭਾਰਤ ਵਿੱਚ ਟਿੱਡੀਆਂ ਦੇ ਹਮਲੇ ਨੂੰ ਇਨਸਾਨ ਦੇ ਕਰਮਾਂ ਦਾ ਫਲ ਦੱਸਿਆ ਸੀ।
ਜ਼ਾਇਰਾ ਵਸੀਮ ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ ‘ਤੇ ਇਸਲਾਮ ਦੀ ਧਾਰਮਿਕ ਕਿਤਾਬ ਕੁਰਾਨ ਦੀ ਇੱਕ ਆਇਤ ਦਾ ਜ਼ਿਕਰ ਕਰਦੇ ਹੋਏ ਲਿਖਿਆ ਸੀ ਕਿ ਟਿੱਡੀਆਂ ਦਾ ਹਮਲਾ ਅਤੇ ਹੋਰ ਮੁਸ਼ਕਿਲਾਂ ਜੋ ਵੀ ਮੌਜੂਦਾ ਦੌਰ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਉਹ ਸਭ ਇਨਸਾਨ ਦੇ ਬੁਰੇ ਕਰਮਾਂ ਦਾ ਫਲ ਹਨ। ਉਹਨਂ ਨੇ ਟਿੱਡਿਆਂ ਦੇ ਹਮਲੇ ਨੂੰ ਅੱਲ੍ਹਾ ਦਾ ਕਹਿਰ ਦੱਸਿਆ। ਜ਼ਾਇਰਾ ਇਸ ਟਵੀਟ ਤੋਂ ਬਾਅਦ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਮਜਬੂਰੀ ਵਿੱਚ ਪਹਿਲਾਂ ਉਨ੍ਹਾਂ ਨੂੰ ਇਹ ਟਵੀਟ ਡਿਲੀਟ ਕਰਨਾ ਪਿਆ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਟਵਿੱਟਰ ਅਕਾਊਂਟ ਹੀ ਬੰਦ ਕਰ ਦਿੱਤਾ।
ਜ਼ਾਇਰਾ ਵਸੀਮ ਦਾ ਜਨਮ 23 ਅਕਤੂਬਰ 2000 ਨੂੰ ਹੋਇਆ। ਉਹ ਇੱਕ ਸਾਬਕਾ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਸੀ। ਹਾਲਾਂਕਿ 2019 ਵਿੱਚ, ਉਹਨਾਂ ਨੇ ਬਿਆਨ ਦਿੱਤਾ ਕਿ ਉਸ ਨੇ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਉਸ ਦੇ ਧਾਰਮਿਕ ਵਿਸ਼ਵਾਸ਼ ਵਿੱਚ ਦਖ਼ਲ ਦਿੰਦਾ ਹੈ। ਫ਼ਿਲਮਫ਼ੇਅਰ ਪੁਰਸਕਾਰ ਅਤੇ ਇਕ ਰਾਸ਼ਟਰੀ ਫ਼ਿਲਮ ਪੁਰਸਕਾਰ ਸਮੇਤ ਕਈ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਜ਼ਾਇਰਾ ਨੂੰ ਸਾਲ 2017 ਵਿਚ ਨਵੀਂ ਦਿੱਲੀ ਦੇ ਇਕ ਸਮਾਰੋਹ ਵਿਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਸਧਾਰਨ ਪ੍ਰਾਪਤੀ ਲਈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।