zeba emotional rishi death:ਰਿਸ਼ੀ ਕਪੂਰ ਦੇ ਦਿਹਾਂਤ ਨਾਲ ਸਿਨੇਮਾ ਦੇ ਚਾਹੁਣ ਵਾਲਿਆਂ ਨੂੰ ਭਾਰੀ ਝਟਕਾ ਲੱਗਾ ਹੈ। ਉਨ੍ਹਾਂ ਦੀ ਜ਼ਿੰਦਾਦਿਲੀ ਅਤੇ ਅੰਦਾਜ਼ ਦੀ ਦੁਨੀਆਂ ਕਾਇਲ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਸਾਰੇ ਉਨ੍ਹਾਂ ਨੂੰ ਬਹੁਤ ਮਿਸ ਕਰ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਦੀ ਕੋ ਸਟਾਰ ਰਹੀ ਜ਼ੇਬਾ ਬਖ਼ਤਿਆਰ ਨੇ ਵੀ ਉਨ੍ਹਾਂ ਦੇ ਬਾਰੇ ਵਿੱਚ ਗੱਲ ਕੀਤੀ ਹੈ। ਜੇਬਾ ਬਖ਼ਤਿਆਰ ਪਾਕਿਸਤਾਨੀ ਅਦਾਕਾਰਾ ਹੈ ਜੋ ਰਿਸ਼ੀ ਦੇ ਨਾਲ ਸਾਲ 1991 ਵਿੱਚ ਹਿਨਾ ਫ਼ਿਲਮ ਵਿੱਚ ਨਜ਼ਰ ਆਈ ਸੀ। ਉਸ ਸਮੇਂ ਫ਼ਿਲਮ ਵਿੱਚ ਇਨ੍ਹਾਂ ਦੋਨਾਂ ਦੇ ਰੁਮਾਂਸ ਨੂੰ ਖੂਬ ਪਸੰਦ ਕੀਤਾ ਗਿਆ ਸੀ। ਜੇਬਾ ਨੇ ਦਿੱਤੇ ਗਏ ਇੱਕ ਇੰਟਰਵਿਊ ਵਿਚ ਦੱਸਿਆ ਕਿ ਇਹ ਰਿਸ਼ੀ ਦੇ ਦਿਹਾਂਤ ਦੀ ਖਬਰ ਸੁਣ ਕਾਫੀ ਹੈਰਾਨੀ ਹੋ ਗਈ। ਉਨ੍ਹਾਂ ਦੇ ਦਿਹਾਂਤ ਤੋਂ ਦੋ ਦਿਨ ਪਹਿਲਾਂ ਹੀ ਮੇਰੀ ਗੱਲ ਉਨ੍ਹਾਂ ਦੇ ਭਰਾ ਰਣਧੀਰ ਕਪੂਰ ਦੇ ਨਾਲ ਹੋਈ ਸੀ ਤੇ ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਰਿਸ਼ੀ ਠੀਕ ਹੋ ਰਹੇ ਹਨ।ਜੇਬਾਂ ਤੋਂ ਪੁੱਛਿਆ ਗਿਆ ਕਿ ਹਿਨਾ ਵਿੱਚ ਰਿਸ਼ੀ ਕਪੂਰ ਦੇ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਕਿਵੇਂ ਦਾ ਸੀ। ਇਸ ਦਾ ਜਵਾਬ ਦਿੰਦੇ ਹੋਏ ਜੇਬਾ ਨੇ ਕਿਹਾ ਮੈਂ ਆਪਣੇ ਆਪ ਨੂੰ ਬਹੁਤ ਹੀ ਕੁਝ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਉਨ੍ਹਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।
ਅਦਾਕਾਰ ਰਿਸ਼ੀ ਕਪੂਰ ਵੀਰਵਾਰ ਨੂੰ ਦੁਨੀਆ ਛੱਡ ਕੇ ਚਲੇ ਗਏ। ਬੁੱਧਵਾਰ ਨੂੰ ਰਿਸ਼ੀ ਕਪੂਰ ਦੀ ਸਿਹਤ ਕਾਫੀ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਰਿਸ਼ੀ 67 ਸਾਲ ਦੇ ਸਨ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਇਸ ਖਬਰ ਦੀ ਪੁਸ਼ਟੀ ਕੀਤੀ। ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਕਪੂਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਮਰੀਨ ਲਾਈਨ ਸਥਿਤ ਚੰਦਨਵਾੜੀ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਪੂਰੇ ਦੇਸ਼ ਵਿਚ ਦੁੱਖ ਦੀ ਲਹਿਰ ਹੈ। ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਫੈਨਜ਼ ਸਾਰੇ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀ ਦੇ ਰਹੇ ਹਨ। ਅਮਿਤਾਭ ਬੱਚਨ ਨੇ ਸਭ ਤੋਂ ਪਹਿਲਾਂ ਟਵੀਟ ਕਰ ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਉਹ ਗਿਆ, ਰਿਸ਼ੀ ਕਪੂਰ ਗਏ, ਹੁਣੇ ਉਨ੍ਹਾਂ ਦਾ ਦੇਹਾਂਤ ਹੋਇਆ, ਮੈਂ ਟੁੱਟ ਗਿਆ ਹਾਂ।