zoya helping corona warriors:ਕੋਰੋਨਾ ਦੇ ਖਿਲਾਫ਼ ਦੇਸ਼ ਦੀ ਜੰਗ ਅਜੇ ਵੀ ਜਾਰੀ ਹੈ ਲਗਾਤਾਰ ਵਧ ਰਹੇ ਮਾਮਲੇ ਸਾਫ ਇਸ਼ਾਰਾ ਕਰ ਰਹੇ ਹਨ ਕਿ ਅਜੇ ਹੋਰ ਸੰਘਰਸ਼ ਅਤੇ ਚੁਣੌਤੀ ਦੇ ਲਈ ਤਿਆਰ ਰਹਿਣਾ ਹੈ। ਪਲਾਜਮਾ ਥੈਰੇਪੀ ਇੱਕ ਅਜਿਹੀ ਮਦਦ ਹੈ ਜਿਸ ਦੇ ਜਰੀਏ ਇਲਾਜ ਕਰਨ ਦੀ ਕੋਸ਼ਿਸ਼ ਜਾਰੀ ਹੈ। ਅਦਾਕਾਰਾ ਜੋਇਆ ਮੋਰਾਨੀ ਵੀ ਪਲਾਜ਼ਮਾ ਥੈਰੇਪੀ ‘ਤੇ ਖਾਸਾ ਵਿਸ਼ਵਾਸ ਜਤਾ ਰਹੀ ਹੈ।
ਜ਼ੋਇਆ ਮੋਰਾਨੀ ਨੇ ਦੂਸਰੀ ਵਾਰ ਪਲਾਜਮਾ ਡੋਨੇਟ ਕੀਤਾ ਹੈ। ਖੁਦ ਕੋਰੋਨਾ ਨਾਲ ਜੰਗ ਜਿੱਤਣ ਤੋਂ ਬਾਅਦ ਜੋਇਆ ਹੁਣ ਦੂਸਰੇ ਮਰੀਜ਼ਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੀ ਹੈ। ਉਹ ਆਪਣੇ ਵੱਲੋਂ ਇਸ ਜੰਗ ਵਿੱਚ ਪੂਰਾ ਯੋਗਦਾਨ ਦੇ ਰਹੀ ਹੈ ਅਤੇ ਇਹ ਮਿਹਨਤ ਰੰਗ ਵੀ ਲਿਆ ਰਹੀ ਹੈ। ਜੋਇਆ ਨੇ ਟਵੀਟ ਕੀਤਾ ਪਲਾਜਮਾ ਡੋਨੇਸ਼ਨ ਦਾ ਰਾਊਡ 2. ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕਈ ਬਾਲੀਵੁਡ ਸਿਤਾਰਿਆ ਨੇ ਇਸ ਜੰਗ ਵਿੱਚ ਲੜਨ ਲਈ ਮਦਦ ਕੀਤੀ ਹੈ।
ਦਸ ਦੇਈਏ ਕਿ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਵਿੱਚ ਕਈ ਸਿਤਾਰਿਆਂ ਦੀ ਤਰ੍ਹਾਂ ਹੀ ਵਿੱਦਿਆ ਬਾਲਨ ਵੀ ਕਾਫ਼ੀ ਸੁਚੇਤ ਹੈ। ਉਨ੍ਹਾਂ ਨੇ ਆਪਣੇ ਇੰਸਟਾਗਰਾਮ ਪੋਸਟ ਦੇ ਸਹਾਰੇ ਦੱਸਿਆ ਸੀਬਕਿ ਉਹ ਕੋਰੋਨਾ ਵਾਰੀਅਰਸ ਡਾਕਟਰਸ ਅਤੇ ਹੈਲਥ ਕੇਅਰ ਪ੍ਰੋਫੈਸ਼ਨਲਜ਼ ਦੇ ਲਈ 1000 ਪੀ ਪੀ ਈ ਪਰਸਨਲ ਪ੍ਰੋਟੈਕਟਿਵ ਇਕਿਊਮੈਂਟ ਕਿੱਟਾਂ ਦਾਨ ਕਰ ਰਹੀ ਹੈ।
ਵਿੱਦਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕਰ ਦੱਸਿਆ ਕਿ ਸੈਲੀਬ੍ਰਿਟੀ ਸ਼ਾਊਟ ਆਊਟ ਪਲੇਟਫਾਰਮ ਟ੍ਰਿਕ ਦੇ ਨਾਲ ਮਿਲ ਕੇ ਹਜ਼ਾਰ ਪੀ ਪੀ ਕਿੱਟਾਂ ਪ੍ਰਦਾਨ ਕਰਨ ਦਾ ਯਤਨ ਕਰ ਰਹੀ ਹੈ। ਉਹਨਾਂ ਦੇ ਨਾਲ ਇਸ ਪਹਿਲ ਵਿੱਚ ਦ੍ਰਿਸ਼ਅਮ ਫਿਲਮ ਦੇ ਮਨੀਸ਼ ਮੁੰਦਰਾ ਅਤੇ ਫੋਟੋਗ੍ਰਾਫਰ ਅਤੁਲ ਕਸਬੇਕਰ ਵੀ ਸ਼ਾਮਿਲ ਹਨ।
ਵਿੱਦਿਆ ਬਾਲਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਨਮਸਤੇ, ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹੈਲਥ ਕੇਅਰ ਵਰਕਰਜ਼ ਨੂੰ ਕੋਰੋਨਾ ਦੇ ਖ਼ਿਲਾਫ਼ ਜੰਗ ਵਿੱਚ ਪੀਪੀਆਈ ਕਿੱਟਾਂ ਮੁਹੱਈਆ ਕਰਵਾਈਏ। ਮੈਂ ਆਪਣੇ ਮੈਡੀਕਲ ਸਟਾਫ ਦੇ ਲਈ ਹਜ਼ਾਰ ਪੀ ਪੀ ਈ ਕਿੱਟਾਂ ਦਾਨ ਕਰ ਰਹੀ ਹਾਂ ਅਤੇ ਮੈਂ ਹੋਰ ਪੀਪੀਆਈ ਕਿੱਟਾਂ ਨੂੰ ਲੈ ਕੇ ਫੰਡ ਇਕੱਠਾ ਕਰਨ ਦੇ ਲਈ ਟ੍ਰਿਗ ਦੇ ਨਾਲ ਸਾਂਝੇਦਾਰੀ ਕੀਤੀ ਹੈ।