ਸਾਊਥ ਸੁਪਰਸਟਾਰ ਵਿਜੇ ਦੀ ਫਿਲਮ ਲਿਓ ਸਿਨੇਮਾਘਰਾਂ ‘ਚ ਧੂਮ ਮਚਾ ਰਹੀ ਹੈ। ਫਿਲਮ ਨੇ ਸਾਹਮਣੇ ਆਉਂਦੇ ਹੀ ਬਾਕਸ ਆਫਿਸ ‘ਤੇ ਆਪਣੀ ਤਾਕਤ ਦਿਖਾਈ ਹੈ। ਵਿਜੇ ਸਟਾਰਰ ਫਿਲਮ ਨੇ ਪਹਿਲੇ ਹੀ ਦਿਨ ਦੁਨੀਆ ਭਰ ‘ਚ 100 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਵਪਾਰ ਵਿਸ਼ਲੇਸ਼ਕ ਮਨੋਬਾਲਾ ਵਿਜੇਬਾਲਨ ਦੇ ਅਨੁਸਾਰ, ਲਿਓ ਨੇ ਦੁਨੀਆ ਭਰ ਵਿੱਚ 115.90 ਕਰੋੜ ਰੁਪਏ ਦੀ ਸ਼ੁਰੂਆਤ ਕੀਤੀ।
ਲੀਓ ਤਾਮਿਲ ਸਿਨੇਮਾ ਦੀ ਤੀਜੀ ਫਿਲਮ ਹੈ ਜਿਸ ਨੇ ਪਹਿਲੇ ਦਿਨ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਇਸ ਤੋਂ ਪਹਿਲਾਂ ਇਹ ਰਿਕਾਰਡ ਰਜਨੀਕਾਂਤ ਦੀ ਕਬਾਲੀ (105.70 ਕਰੋੜ) ਅਤੇ 2.0 (117.24 ਕਰੋੜ) ਦੇ ਨਾਂ ਸੀ। ਵਿਜੇ ਦੀ ਫਿਲਮ ਨੇ ਪਹਿਲੇ ਦਿਨ ਤਾਮਿਲਨਾਡੂ ‘ਚ 27.63 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਟ੍ਰੇਡ ਐਕਸਪਰਟ ਰਮੇਸ਼ ਬਾਲਾ ਨੇ ਟਵੀਟ ਕੀਤਾ ਕਿ ਲਿਓ ਨੇ ਹਿੰਦੀ ‘ਚ ਪਹਿਲੇ ਦਿਨ 2.75 ਕਰੋੜ ਰੁਪਏ ਦਾ ਕੁਲੈਕਸ਼ਨ ਕੀਤਾ ਹੈ। ਵਿਜੇ ਦੀ ਫਿਲਮ ਦੇ ਹਿੰਦੀ ਸੰਸਕਰਣ ਨੂੰ ਰਾਸ਼ਟਰੀ ਮਲਟੀਪਲੈਕਸ ਚੇਨ ਵਿੱਚ ਜਗ੍ਹਾ ਨਹੀਂ ਮਿਲੀ ਹੈ। ਇਸ ਫਿਲਮ ਦੀ OTT ਰਿਲੀਜ਼ ਲਈ 4 ਹਫਤਿਆਂ ਦਾ ਅੰਤਰ ਹੋਵੇਗਾ। ਇਹੀ ਕਾਰਨ ਹੈ ਕਿ ਲੀਓ ਹਿੰਦੀ ਬਾਜ਼ਾਰ ‘ਚ ਵੱਡੀ ਰਿਲੀਜ਼ ਬਣ ਕੇ ਨਹੀਂ ਉਭਰ ਸਕੇਗੀ।