lockdown extends for 2 weeks: ਦੇਸ਼ ‘ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਨੂੰ ਰੋਕਣ ਲਈ ਲਾਕਡਾਊਨ ਦਾ ਦੂਜਾ ਪੜਾਅ ਲਾਗੂ ਹੈ, ਜੋ ਕਿ 3 ਮਈ ਨੂੰ ਖਤਮ ਹੋਵੇਗਾ। ਹਰ ਰੋਜ਼ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਵਧਣ ਕਰਕੇ ਲਾਕਡਾਊਨ ਨੂੰ 2 ਹਫਤੇ ਲਈ ਹੋਰ ਵਧਾ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਲਾਕਡਾਊਨ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤੱਕ ਲਾਗੂ ਰਹੇਗਾ। ਰੈੱਡ ਜ਼ੋਨ ਵਾਲੇ ਰਾਜਾਂ, ਜ਼ਿਲਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਮਿਲੇਗੀ।