ਲੁਧਿਆਣਾ ਵਿਚ ਗਲਤ ਤਰੀਕੇ ਨਾਲ ਸ਼ੇਅਰ ਮਾਰਕੀਟ ਵਿਚ ਪੈਸੇ ਲਗਵਾਉਣ ਵਾਲੇ ਗਿਰੋਹ ਦੇ 5 ਠੱਗਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੋਂ 1.94 ਕਰੋੜ ਰੁਪਏ ਬਰਾਮਦ ਹੋਏ ਹਨ। ਗਿਰੋਹ ਦਾ ਸਰਗਣਾ ਕੁਸ਼ਲ ਕੁਮਾਰ ਹੈ। ਲੋਕਾਂ ਦਾ ਕਾਲਾਬਾਜ਼ਾਰੀ ਦਾ ਪੈਸੇਸ਼ੇਅਰ ਮਾਰਕੀਟ ਵਿਚ ਲਗਵਾ ਕੇ ਨੌਸਰਬਾਜ਼ ਮੋਟੇ ਪੈਸੇ ਕਮਾਉਂਦੇ ਸਨ। ਲੋਕਾਂ ਨੂੰ ਮੁਨਾਫਾ ਦੇਣ ਦਾ ਲਾਲਚ ਦੇ ਕੇ ਪੈਸੇ ਲੈਂਦੇ ਸਨ ਫਿਰ ਸ਼ੇਅਰ ਮਾਰਕੀਟ ਵਿਚ ਪੈਸੇ ਡੁੱਬਣ ਦਾ ਬਹਾਨਾ ਬਣਾ ਦਿੰਦੇ ਸਨ।
ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਹੁਣ ਤੱਕ ਕੁੱਲ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਹਨ।ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਅਜੇ ਤੱਕ ਕਿੰਨੇ ਰੁਪਏ ਦੀ ਠੱਗੀ ਹੋਈ ਹੈ। ਆਮਦਨ ਟੈਕਸ ਵਿਭਾਗ ਨੂੰ ਇਹ ਠੱਗ ਟੈਕਸ ਨਾ ਦੇ ਕੇ ਠੱਗਦੇ ਸਨ। ਮੁਲਜ਼ਮਾਂ ਖਿਲਾਫ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਫੜੇ ਗਏ ਮੁਲਜ਼ਮਾਂ ਤੋਂ ਕੁੱਲ 1 ਕਰੋ 94 ਲੱਖ 37 ਜ਼ਾਰ 985 ਰੁਪਏ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਕੁਸ਼ਲ ਕੁਮਾਰ, ਸੰਦੀਪ ਸੇਠੀ, ਓਕਾਰ ਉਰਫ ਹਨੀ, ਦਿਨੇਸ਼ ਕੁਮਾਰ, ਵਿਵੇਕ ਕੁਮਾਰ ਨਿਵਾਸੀ ਲੁਧਿਆਣਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਠੰਢ ਕਾਰਨ ਪੰਜਾਬ ਦੇ ਇਕ ਹੋਰ ਵਿਦਿਆਰਥੀ ਦੀ ਮੌ.ਤ, ਪਹਿਲੀ ਕਲਾਸ ‘ਚ ਪੜ੍ਹਦਾ ਸੀ ਮਾਸੂਮ
ਡੀਸੀਪੀ ਸੌਮਿਆ ਮਿਸ਼ਰਾ ਨੇ ਕਿਹਾ ਕਿ ਕੁਸ਼ਲ ਕੁਮਾਰ, ਸੰਦੀਪ ਸੇਠੀ, ਓਂਕਾਰ ਉਰਫ ਹਨੀ ਸਟਾਕ ਮਾਰਕੀਟ ਵਿਚ ਗੈਰ-ਕਾਨੂੰਨੀ ਟ੍ਰੇਨਿੰਗ ਕਰਵਾਉਂਦੇ ਸਨ। ਉਨ੍ਹਾਂ ਕੋਲ ਵੱਖ-ਵੱਖ ਕੰਪਨੀਆਂ ਦੇ ਸਾਫਟਵੇਅਰ ਹਨ। ਕੋਠੀ ਵਿਚ ਮੁਲਜ਼ਮਾਂ ਨੇ ਕੰਪਿਊਟਰ ਤੇ ਲੈਪਟਾਪ ਲਗਾਇਆ ਹੋਇਆ ਸੀ ਜਿਨ੍ਹਾਂ ਜ਼ਰੀਏ ਆਨਲਾਈਨ ਮਾਰਕੀਟ ਦੇ ਸਾਫਟਵੇਅਰਾਂ ਦੀ ਮਦਦ ਨਾਲ ਵੱਖ-ਵੱਖ ਗਾਹਕਾਂ ਨੂੰ ਆਪਣੇ ਮੋਬਾਈਲ ਜ਼ਰੀਏ ਟ੍ਰੇਡਿੰਗ ਕਰਵਾਉਂਦੇ ਸਨ। ਮੁਲਜ਼ਮਾਂ ਕੋਲੋਂ ਕੁੱਲ 19 ਮੋਬਾਈਲ ਤੇ 5 ਲੈਪਟਾਪ ਬਰਾਮਦ ਕੀਤੇ ਹਨ। ਪੈਸੇ ਗਿਣਨ ਵਾਲੀਆਂ 2 ਮਸ਼ੀਨਾਂ ਵੀ ਪੁਲਿਸ ਨੇ ਕਬਜ਼ੇ ਵਿਚ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ –