Lunar and solar eclipses: ਜੋਤਿਸ਼ ਗਣਨਾ ਦੀ ਮੰਨੀਏ ਤਾਂ ਆਉਣ ਵਾਲੇ ਸਾਲ ‘ਚ ਤਿੰਨ ਗ੍ਰਹਿਣ ਲੱਗਣਗੇ , ਇਕ ਸੂਰਜ ਗ੍ਰਹਿਣ ਤੇ ਇਕ ਚੰਦਰ ਗ੍ਰਹਿਣ ਜੂਨ ‘ਚ ਨਜ਼ਰ ਆਉਣਗੇ ਅਤੇ ਇੱਕ ਚੰਦਰ ਗ੍ਰਹਿਣ ਜੁਲਾਈ ‘ਚ ਲੱਗੇਗਾ। ਵਿਗਿਆਨੀਆਂ ਅਤੇ ਜੋਤਿਸ਼ ਆਚਾਰੀਆ ਦੀ ਇਸ ਖਗੋਲੀ ਘਟਨਾ ‘ਤੇ ਤਿੱਖੀ ਨਜ਼ਰ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਚੰਦਰ ਗ੍ਰਹਿਣ 5 ਜੂਨ ਲੱਗੇਗਾ ਜੋ ਕੇ ਇਸ ਸਾਲ ਦਾ ਦੂਸਰਾ ਚੰਦਰ ਗ੍ਰਹਿਣ ਹੋਵੇਗਾ। ਇਸ ਤੋਂ ਪਹਿਲਾਂ 10 ਜਨਵਰੀ ਚੰਦਰ ਗ੍ਰਹਿਣ ਲੱਗਿਆ ਸੀ। 5 ਜੂਨ ਰਾਤ 11.15 ਵਜੇ ਤੋਂ ਸ਼ੁਰੂ ਹੋ ਕੇ 6 ਜੂਨ 2.34 ਵਜੇ ਤਕ ਇਹ ਚੰਦ੍ਰ ਗ੍ਰਹਿਣ ਲੱਗੇਗਾ। ਦੱਸ ਦੇਈਏ ਕਿ ਇਸ ਵਾਰ ਚੰਦਰ ਗ੍ਰਹਿਣ ਬ੍ਰਿਸ਼ਚਕ ਰਾਸ਼ੀ ਤੇ ਜੇਠ ਨਛੱਤਰ ‘ਚ ਲੱਗ ਰਿਹਾ ਹੈ ਯਾਨੀ ਰਾਸ਼ੀਆਂ ‘ਤੇ ਪੈਣ ਵਾਲੇ ਅਸਰ ‘ਤੇ ਵੀ ਜੋਤਸ਼ੀ ਨਜ਼ਰ ਬਣਾਈ ਰੱਖਣਗੇ। ਸੂਰਜ ਗ੍ਰਹਿਣ ਦੀ ਗੱਲ ਕਰੀਏ ਤਾਂ ਉਹ 21 ਜੂਨ ਨੂੰ ਲੱਗੇਗਾ ਅਤੇ ਵਿਸ਼ੇਸ਼ ਸੂਤਕ ਕਾਲ ਦੀ ਪਾਲਣਾ ਹੋਵੇਗੀ।
ਇਹ 3 ਘੰਟੇ 18 ਮਿੰਟ ਦਾ ਚੰਦਰ ਗ੍ਰਹਿਣ ਏਸ਼ੀਆ, ਆਸਟ੍ਰੇਲੀਆ, ਯੂਰਪ ਤੇ ਅਫ਼ਰੀਕਾ ‘ਚ ਦੇਖਣ ਨੂੰ ਮਿਲੇਗਾ ਅਤੇ 12.54 ਵਜੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਵੇਗਾ। ਇਸਦੇ ਨਾਲ ਹੀ ਦੱਸ ਦੇਈਏ ਕਿ ਸੂਰਜ ਗ੍ਰਹਿਣ ਉੱਤਰੀ ਭਾਰਤ, ਚੀਨ, ਮੱਧ ਅਫ਼ਰੀਕੀ ਗਣਰਾਜ, ਕਾਂਗੋ, ਇਥੋਪੀਆ ਤੇ ਦੱਖਣੀ ਪਾਕਿਸਤਾਨ ਦੇ ਕੁਝ ਹਿੱਸਿਆਂ ‘ਚ ਨਜ਼ਰ ਆਵੇਗਾ ਅਤੇ ਮੌਸਮ ਸਾਫ਼ ਹੋਣ ‘ਤੇ ring of fire ਦਾ ਨਜ਼ਾਰਾ ਵੀ ਦੇਖਣ ਨੂੰ ਮਿਲ ਸਕਦਾ ਹੈ।
21 ਜੂਨ : ਸਵੇਰੇ 9.15 ਵਜੇ ਅੰਸ਼ਕ ਗ੍ਰਹਿਣ
ਸਵੇਰੇ 10.17 ਵਜੇ ਪੂਰਨ ਗ੍ਰਹਿਣ
ਦੁਪਹਿਰੇ 12.10 ਵਜੇ ਗ੍ਰਹਿਣ
2.02 ਵਜੇ ਪੂਰਨ ਗ੍ਰਹਿਣ ਸਮਾਪਤ
3.04 ਵਜੇ ਅੰਸ਼ਕ ਗ੍ਰਹਿਣ ਸਮਾਪਤ
ਇਸ ਸਾਲ ਲੱਗਣ ਵਾਲੇ ਚੰਦਰ ਗ੍ਰਹਿਣ
5 ਜੁਲਾਈ, ਐਤਵਾਰ ਨੂੰ ਸਵੇਰੇ 08.38 ਵਜੇ ਤੋਂ 11.21 ਵਜੇ ਤਕ।
30 ਨਵੰਬਰ, ਸੋਮਵਾਰ ਨੂੰ ਦੁਪਹਿਰੇ 1.34 ਵਜੇ ਤੋਂ ਸ਼ਾਮ 5.22 ਵਜੇ ਤਕ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .