ਅਸਾਮ ਦੇ ਰਹਿਣ ਵਾਲੇ ਇੱਕ ਮੇਜਰ ਅਤੇ ਉਸ ਦੀ ਪਤਨੀ ‘ਤੇ ਆਪਣੀ ਨਾਬਾਲਗ ਨੌਕਰਾਣੀ ਨਾਲ ਕਸਾਈਆਂ ਵਰਗਾ ਵਤੀਰਾ ਕਰਨ ਦੇ ਦੋਸ਼ ਲੱਗੇ ਹਨ, ਜਿਸ ‘ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਵਿਰੁੱਧ ਪੋਕਸੋ, ਐਸਸੀ/ਐਸਟੀ ਐਕਟ, ਤਸ਼ੱਦਦ, ਬਾਲ ਮਜ਼ਦੂਰੀ ਅਤੇ ਗੁਲਾਮੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਆਸਾਮ ਦੇ ਰਹਿਣ ਵਾਲੇ ਮੇਜਰ ਸ਼ੈਲੇਂਦਰ ਯਾਦਵ ਅਤੇ ਉਸ ਦੀ ਪਤਨੀ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੜੀ ਪੌੜੀਆਂ ਤੋਂ ਹੇਠਾਂ ਡਿੱਗ ਗਈ ਅਤੇ ਜ਼ਖਮੀ ਹੋ ਗਈ।
ਦੀਮਾ ਹਸਾਓ ਦੇ ਐੱਸਪੀ ਮਯੰਕ ਕੁਮਾਰ ਨੇ ਦੱਸਿਆ ਕਿ ਨਾਬਾਲਗ ਲੜਕੀ ਨੇ ਦੱਸਿਆ ਕਿ ਮਾਲਕਣ ਮੇਰੇ ਕੰਮ ਤੋਂ ਖੁਸ਼ ਨਹੀਂ ਸੀ। ਇਸ ਲਈ ਉਹ ਮੈਨੂੰ ਕਮਰੇ ਵਿੱਚ ਬੰਦ ਕਰ ਦਿੰਦੀ ਸੀ, ਮੇਰੇ ਵਾਲ ਖਿੱਚਦੀ ਸੀ ਅਤੇ ਵੇਲਣੇ ਨਾਲ ਕੁੱਟਦੀ ਸੀ। ਉਹ ਮੇਰੇ ਕੱਪੜੇ ਲਾਹ ਦਿੰਦੀ ਅਤੇ ਮੈਨੂੰ ਉਦੋਂ ਤੱਕ ਕੁੱਟਦੀ ਜਦੋਂ ਤੱਕ ਮੇਰਾ ਖੂਨ ਨਹੀਂ ਨਿਕਲਦਾ। ਕਈ ਵਾਰ ਉਸ ਨੇ ਮੈਨੂੰ ਆਪਣਾ ਖੂਨ ਚੱਟਣ ਲਈ ਵੀ ਮਜਬੂਰ ਕੀਤਾ।
ਪੁਲਿਸ ਨੇ ਦੱਸਿਆ ਕਿ ਲੜਕੀ ਦੇ ਦੰਦ ਟੁੱਟੇ ਹੋਏ ਸਨ। ਸਰੀਰ ‘ਤੇ ਸੜਨ ਦੇ ਨਿਸ਼ਾਨ ਹਨ। ਮੈਡੀਕਲ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੇ ਨੱਕ ਦੀ ਹੱਡੀ ਟੁੱਟ ਗਈ ਸੀ। ਜੀਭ ‘ਤੇ ਡੂੰਘੇ ਜ਼ਖਮ ਹਨ। ਜੋੜਾ ਕਰੀਬ 6 ਮਹੀਨਿਆਂ ਤੋਂ ਨਾਬਾਲਗ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਉਹ ਜ਼ਿਆਦਾਤਰ ਸਮਾਂ ਲੜਕੀ ਨੂੰ ਬਿਨਾਂ ਕੱਪੜਿਆਂ ਦੇ ਰੱਖਦੇ ਸਨ। ਜਦੋਂ ਉਹ ਖਾਣਾ ਮੰਗਦੀ ਤਾਂ ਉਹ ਉਸ ਨੂੰ ਡਸਟਬਿਨ ਵਿੱਚੋਂ ਖੁਆਉਂਦੇ।
ਇਹ ਵੀ ਪੜ੍ਹੋ : ਵਰਦੀ ਦਾ ਡਰਾਵਾ ਦੇ ਕੇ ਤਸਕਰ ਤੋਂ ਸੋਨਾ ਲੁੱਟਣ ਵਾਲਾ ASI ਕਾਬੂ, ਗੁਰਦਾਸਪੁਰ CIA ‘ਚ ਏ ਤਾਇਨਾਤ
ਜਦੋਂ ਉਹ 6 ਮਹੀਨਿਆਂ ਬਾਅਦ ਘਰ ਪਰਤੀ ਤਾਂ ਉਸ ਨੇ ਹੱਡਬੀਤੀ ਸੁਣਾਈ। ਦੋਸ਼ੀ ਮੇਜਰ ਸ਼ੈਲੇਂਦਰ ਯਾਦਵ ਨੇ ਆਸਾਮ ਦੀ ਇੱਕ ਨਾਬਾਲਗ ਲੜਕੀ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਨੌਕਰੀ ‘ਤੇ ਰੱਖਿਆ ਸੀ। ਮੇਜਰ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ‘ਚ ਤਾਇਨਾਤ ਸੀ, ਜਿਸ ਕਾਰਨ ਉਹ ਲੜਕੀ ਨੂੰ ਆਪਣੇ ਨਾਲ ਲੈ ਗਿਆ। ਇੱਥੇ ਕਰੀਬ 6 ਮਹੀਨੇ ਤੱਕ ਲੜਕੀ ‘ਤੇ ਤਸ਼ੱਦਦ ਕੀਤਾ ਗਿਆ। ਆਸਾਮ ਪਰਤਣ ‘ਤੇ ਲੜਕੀ ਨੇ ਆਪਣੇ ਪਰਿਵਾਰ ਨੂੰ ਆਪਣੀ ਤਕਲੀਫ਼ ਦੱਸੀ। ਪਰਿਵਾਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੀੜਤਾ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਮੇਰੀ ਧੀ ਘਰ ਪਰਤੀ ਤਾਂ ਅਸੀਂ ਮੁਸ਼ਕਿਲ ਨਾਲ ਉਸ ਨੂੰ ਪਛਾਣ ਸਕੇ। ਉਹ ਸਿਰਫ 16 ਸਾਲ ਦੀ ਹੈ, ਪਰ ਹੁਣ ਬਜ਼ੁਰਗ ਲੱਗ ਰਹੀ ਹੈ। ਉਸ ਦੇ ਦੰਦ ਟੁੱਟ ਗਏ ਹਨ ਅਤੇ ਚਿਹਰੇ ‘ਤੇ ਸੜਨ ਦੇ ਨਿਸ਼ਾਨ ਹਨ। ਉਸ ਦੇ ਕੰਨ ਕੱਟੇ ਹੋਏ ਸਨ ਅਤੇ ਉਸ ਨੂੰ ਬੋਲਣ ਵਿੱਚ ਵੀ ਮੁਸ਼ਕਲ ਆ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: