ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ ਇਕ ਨੌਜਵਾਨ ਨੂੰ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ। ਨੌਜਵਾਨ ‘ਤੇ ਸਕੂਲੀ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਨੌਜਵਾਨ ਨੇ ਲੇਡੀਜ਼ ਸੂਟ ਪਾਇਆ ਹੋਇਆ ਸੀ। ਲੋਕਾਂ ਮੁਤਾਬਕ ਉਹ ਪਿਛਲੇ 3 ਦਿਨਾਂ ਤੋਂ ਇਲਾਕੇ ਵਿੱਚ ਘੁੰਮ ਰਿਹਾ ਸੀ। ਜਦੋਂ ਉਕਤ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਨੇ 10 ਦੇ ਕਰੀਬ ਸੂਟ ਪਾਏ ਹੋਏ ਸਨ।
ਨੌਜਵਾਨ ‘ਤੇ ਪਿੰਡ ਦੁੱਗਰੀ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨਾਲ ਜ਼ਬਰਦਸਤੀ ਕਰਨ ਦਾ ਦੋਸ਼ ਹੈ। ਕੁੜੀ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਜਦੋਂ ਲੋਕਾਂ ਨੇ ਉਕਤ ਨੌਜਵਾਨ ਨੂੰ ਕੁੜੀ ਨੂੰ ਜ਼ਬਰਦਸਤੀ ਖਿੱਚਦੇ ਦੇਖਿਆ ਤਾਂ ਉਸ ਨੂੰ ਫੜ ਲਿਆ। ਇਸ ਤੋਂ ਬਾਅਦ ਉਸ ਨੂੰ ਖੰਭੇ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਫਿਰ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ‘ਤੇ ਦਿੱਤੀ ਗਈ।
ਸੂਚਨਾ ਮਿਲਣ ਤੋਂ ਬਾਅਦ ਪੀਸੀਆਰ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਸ਼ੱਕੀ ਵਿਅਕਤੀ ਨੂੰ ਆਪਣੇ ਨਾਲ ਲੈ ਗਏ। ਇਸ ਦੌਰਾਨ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ। ਇਲਾਕਾ ਨਿਵਾਸੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਹੈ। ਇਹ ਵਿਅਕਤੀ ਉਨ੍ਹਾਂ ਨੂੰ ਸ਼ੱਕੀ ਜਾਪਦਾ ਸੀ।
ਇਹ ਵੀ ਪੜ੍ਹੋ : ਮੋਟੇ ਰਿਟਰਨ ਦੇ ਚੱਕਰ ‘ਚ ਫਸ ਗਿਆ ਸਾਫ਼ਟਵੇਅਰ ਇੰਜੀਨੀਅਰ, ਲੁਆ ਬੈਠਾ 50 ਲੱਖ ਦਾ ਚੂਨਾ
ਉਸ ਨੇ ਲੇਡੀਜ਼ ਸੂਟ ਪਾਇਆ ਹੋਇਆ ਸੀ। ਉਹ ਪੰਜ ਸਾਲ ਦੀ ਬੱਚੀ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਚੀ ਉਸ ਦੇ ਨਾਲ ਨਹੀਂ ਜਾ ਰਹੀ ਸੀ ਪਰ ਉਹ ਉਸ ਨਾਲ ਜ਼ਬਰਦਸਤੀ ਕਰਨ ਲੱਗਾ। ਇਹ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਦੇਖ ਕੇ ਉਕਤ ਵਿਅਕਤੀ ਡਰ ਗਿਆ ਅਤੇ ਭੱਜਣ ਲੱਗਾ। ਜਦੋਂ ਉਨ੍ਹਾਂ ਨੂੰ ਸ਼ੱਕ ਹੋਇਆ ਤਾਂ ਲੋਕਾਂ ਨੇ ਦੌੜ ਕੇ ਉਸ ਨੂੰ ਫੜ ਲਿਆ।
ਦੁੱਗਰੀ ਥਾਣੇ ਦੀ ਐਸਐਚਓ ਮਧੂ ਬਾਲਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਅਜੇ ਤੱਕ ਉਕਤ ਵਿਅਕਤੀ ਖਿਲਾਫ ਕਿਸੇ ਨੇ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਫਿਰ ਵੀ ਉਹ ਆਪਣੇ ਪੱਧਰ ‘ਤੇ ਮਾਮਲੇ ਦੀ ਪੜਤਾਲ ਕਰਵਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: