ਸਾਲ 2023 ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਮਸ਼ਹੂਰ ਹਸਤੀਆਂ ਦੇ ਆਡੀਓਜ਼ ਲੋਕਾਂ ਨੂੰ ਸੁਣਾਏ। ਇਨ੍ਹਾਂ ‘ਚੋਂ ਇਕ ਆਵਾਜ਼ ਬਾਲੀਵੁੱਡ ਦੇ ‘ਖਿਲਾੜੀ ਕੁਮਾਰ’ ਯਾਨੀ ਅਕਸ਼ੈ ਕੁਮਾਰ ਦੀ ਸੀ। ਅਭਿਨੇਤਾ ਨੇ ‘ਫਿਲਟਰ ਲਾਈਫ’ ਅਤੇ ‘ਫਿਟਰ ਲਾਈਫ’ ਵਿਚਲੇ ਅੰਤਰ ਨੂੰ ਸਮਝਾਇਆ ਅਤੇ ਫਿਟਨੈਸ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ।

mann ki baat akshay
ਅਕਸ਼ੇ ਨੇ ਕਿਹਾ, ”ਫਿੱਟ ਰਹਿਣ ਲਈ ਡਾਕਟਰ ਦੀ ਸਲਾਹ ਦੇ ਮੁਤਾਬਕ ਵਰਕਆਊਟ ਕਰੋ, ਨਾ ਕਿ ਕਿਸੇ ਫਿਲਮ ਸਟਾਰ ਦੀ ਬਾਡੀ ਨੂੰ ਦੇਖ ਕੇ।” ਜਿਸ ਤਰ੍ਹਾਂ ਫਿਲਮੀ ਸਿਤਾਰੇ ਪਰਦੇ ‘ਤੇ ਦਿਖਾਈ ਦਿੰਦੇ ਹਨ, ਉਹ ਅਸਲੀਅਤ ‘ਚ ਉਨ੍ਹਾਂ ਤੋਂ ਕਾਫੀ ਵੱਖਰੇ ਨਜ਼ਰ ਆਉਂਦੇ ਹਨ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਫਿਲਮਾਂ ਵਿੱਚ ਕਈ ਤਰ੍ਹਾਂ ਦੇ ਫਿਲਟਰ ਵਰਤੇ ਜਾਂਦੇ ਹਨ। ਉਦੋਂ ਹੀ ਉਸ ਦੀ ਬਾਡੀ ਸਕ੍ਰੀਨ ‘ਤੇ ਇੰਨੀ ਫਿੱਟ ਨਜ਼ਰ ਆਉਂਦੀ ਹੈ। ਖਿਲਾੜੀ ਕੁਮਾਰ ਨੇ ਦੱਸਿਆ ਕਿ ਉਹ ਫਿੱਟ ਰਹਿਣ ਲਈ ਕੁਝ ਕੁਦਰਤੀ ਕਸਰਤਾਂ ਕਰਦੇ ਹਨ। ਜਿਵੇਂ ਕਿ ਤੈਰਾਕੀ, ਦੌੜਨਾ ਆਦਿ।