ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਵਿਜੀਲੈਂਸ ਬਿਊਰੋ ਹੁਣ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸੋਲਰ ਪ੍ਰਾਜੈਕਟ ਦੀ ਜਾਂਚ ਸ਼ੁਰੂ ਕਰ ਰਿਹਾ ਹੈ। ਪਿਛਲੀ ਕਾਂਗਰਸ ਸਰਕਾਰ ਵੇਲੇ ਬਠਿੰਡਾ ਵਿੱਚ ਸੋਲਰ ਪੈਨਲ ਲਾਉਣ ਲਈ 100 ਕਰੋੜ ਰੁਪਏ ਜਾਰੀ ਕੀਤੇ ਗਏ ਸਨ।
ਇਸ ਪ੍ਰਾਜੈਕਟ ਤਹਿਤ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਘਰਾਂ ‘ਤੇ 50 ਫੀਸਦੀ ਸੋਲਰ ਪੈਨਲ ਲਗਾਏ ਜਾਣੇ ਸਨ ਪਰ ਚੋਣ ਲਾਭ ਲੈਣ ਲਈ ਅਮੀਰ ਲੋਕਾਂ ਦੇ ਘਰਾਂ ‘ਤੇ ਸੋਲਰ ਪੈਨਲ ਲਾ ਦਿੱਤੇ ਗਏ। ਸਾਬਕਾ ਖਜ਼ਾਨਾ ਮੰਤਰੀ ਬਾਦਲ ਨੇ ਪੰਜਾਬ ਨਿਰਮਾਣ ਯੋਜਨਾ ਤਹਿਤ ਬਠਿੰਡਾ ਸ਼ਹਿਰ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ 9082 ਰੂਫ ਟਾਪ ਸੋਲਰ ਪੈਨਲ ਲਗਾਉਣ ਦੀ ਯੋਜਨਾ ਪਾਸ ਕੀਤੀ ਸੀ।
ਇਸ ਵਿਚ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਘਰਾਂ ਦੀਆਂ ਛੱਤਾਂ ‘ਤੇ 50 ਫੀਸਦੀ ਯਾਨੀ 4541 ਸੋਲਰ ਪੈਨਲ ਲਗਾਏ ਜਾਣੇ ਸਨ ਪਰ ਨਗਰ ਨਿਗਮ ਬਠਿੰਡਾ ਅਤੇ ਊਰਜਾ ਵਿਕਾਸ ਏਜੰਸੀ ਨੇ ਰਸੂਖ਼ਦਾਰ ਲੋਕਾਂ ਦੇ ਘਰਾਂ ‘ਤੇ ਪੈਨਲ ਲਗਾਉਣੇ ਸ਼ੁਰੂ ਕਰ ਦਿੱਤੇ। ਜਦੋਂ ਇਹ ਮੁੱਦਾ ਉਠਾਇਆ ਗਿਆ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਇਸ ਦਾ ਨੋਟਿਸ ਲੈਂਦਿਆਂ ਪੰਜਾਬ ਊਰਜਾ ਵਿਕਾਸ ਏਜੰਸੀ ਨੂੰ ਨੋਟਿਸ ਜਾਰੀ ਕਰਕੇ ਰਿਪੋਰਟ ਮੰਗੀ ਸੀ।
ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਲਈ ਲਗਾਏ ਜਾ ਰਹੇ ਸੋਲਰ ਪੈਨਲਾਂ ਨੂੰ ਸੀਲ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ ਨੇ ਸਾਬਕਾ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਬਠਿੰਡਾ ਨਗਰ ਨਿਗਮ ਤੇ ਪੰਜਾਬ ਊਰਜਾ ਵਿਕਾਸ ਏਜੰਸੀ ਨੇ ਮਨਪ੍ਰੀਤ ਬਾਦਲ ਨੂੰ ਚੋਣ ਫਾਇਦਾ ਲੈਣ ਲਈ ਇਹ ਸੋਲਰ ਲੁਆਏ।
ਇਹ ਵੀ ਪੜ੍ਹੋ : ਖਿਡੌਣਾ ਸਮਝ ਬੱਚੇ ਘਰ ਲੈ ਆਏ ਖ਼ਤਰਨਾਕ ਰਾਕੇਟ ਲਾਂਚਰ, ਜ਼ਬਰਦਸਤ ਧਮਾਕੇ ‘ਚ ਗਈਆਂ 8 ਜਾ.ਨਾਂ
ਵਿਜੀਲੈਂਸ ਬਿਊਰੋ ਵੱਲੋਂ ਬਠਿੰਡਾ ਡਿਵੈਲਪਮੈਂਟ ਅਥਾਰਿਟੀ (ਬੀਡੀਏ) ਵਿੱਚ ਹੋਏ ਪਲਾਟ ਘਪਲੇ ਵਿੱਚ ਕੁਝ ਦਿਨ ਪਹਿਲਾਂ ਮਨਪ੍ਰੀਤ ਬਾਦਲ ਸਣੇ ਬੀਡੀਏ ਦੇ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਸ ਘਪਲੇ ਕਾਰਨ ਸੂਬਾ ਸਰਕਾਰ ਨੂੰ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਬਾਦਲ ਨੂੰ ਫੜਣ ਲਈ ਵਿਜੀਲੈਂਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹ। ਦੂਜੇ ਪਾਸੇ ਜਿਊਡੀਸ਼ੀਅਲ ਕੋਰਟ ਨੇ ਵੀ ਉਨ੍ਹਾਂ ਦੇ ਖਿਲਾਫ਼ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ, ਮਨਪ੍ਰੀਤ ਬਾਦਲ ਅਜੇ ਪੁਲਿਸ ਗ੍ਰਿਫਤਾਰ ਗ੍ਰਿਫਤ ਤੋਂ ਬਾਹਰ ਹਨ।
ਵੀਡੀਓ ਲਈ ਕਲਿੱਕ ਕਰੋ -: