ਮੁਹੰਮਦ ਆਸ਼ਿਕ ਮੰਗਲੌਰ ਦਾ ਰਹਿਣ ਵਾਲਾ ਹੈ। ‘ਮਾਸਟਰਸ਼ੈਫ ਇੰਡੀਆ’ ‘ ਚ ਆਉਣ ਤੋਂ ਪਹਿਲਾਂ ਉਹ ਮੰਗਲੌਰ ‘ਚ ਜੂਸ ਦੀ ਦੁਕਾਨ ਚਲਾਉਂਦਾ ਸੀ। ‘ਮਾਸਟਰਸ਼ੈਫ ਇੰਡੀਆ’ ਦਾ ਖਿਤਾਬ ਜਿੱਤਣ ਤੋਂ ਬਾਅਦ ਆਸ਼ਿਕ ਨੂੰ ਸ਼ਾਨਦਾਰ ਟਰਾਫੀ ਦੇ ਨਾਲ 25 ਲੱਖ ਰੁਪਏ ਮਿਲੇ। ਇਸ ਸ਼ੋਅ ਵਿੱਚ ਉਸ ਦੇ ਨਾਲ ਨੰਬਰੀ ਮਾਰਕ, ਡਾਕਟਰ ਰੁਖਸਾਰ ਸਈਦ ਅਤੇ ਸੂਰਜ ਥਾਪਾ ਟਾਪ 4 ਵਿੱਚ ਪਹੁੰਚੇ। ਆਸ਼ਿਕ ਪਿਛਲੇ ਸੀਜ਼ਨ ‘ਚ ਫੇਲ ਹੋ ਗਏ ਸਨ ਪਰ ਇਸ ਵਾਰ ਉਨ੍ਹਾਂ ਨੇ ਪਹਿਲਾ ਡਿਜੀਟਲ-ਐਕਸਕਲੂਸਿਵ ਸੀਜ਼ਨ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ ਹੈ। ਹਾਲਾਂਕਿ ਸ਼ੋਅ ‘ਚ ਉਨ੍ਹਾਂ ਦਾ ਸਫਰ ਬਿਲਕੁਲ ਵੀ ਆਸਾਨ ਨਹੀਂ ਸੀ। ਉਹ ਇਸ ਸੀਜ਼ਨ ਦੇ ਪਹਿਲੇ ਹੀ ਦੌਰ ‘ਚ ਵੀ ਬਾਹਰ ਹੋ ਗਿਆ ਸੀ। ਮੁਹੰਮਦ ਆਸ਼ਿਕ ਨੇ ਖਿਤਾਬ ਜਿੱਤਣ ਤੋਂ ਬਾਅਦ ਕਿਹਾ, ‘ਮੈਂ ਮਾਸਟਰ ਸ਼ੈੱਫ ਇੰਡੀਆ ‘ਤੇ ਆਪਣੇ ਤੂਫਾਨੀ ਸਫਰ ਲਈ ਬਹੁਤ ਧੰਨਵਾਦੀ ਹਾਂ। ਐਲੀਮੀਨੇਸ਼ਨ ਦਾ ਸਾਹਮਣਾ ਕਰਨ ਤੋਂ ਲੈ ਕੇ ਟਰਾਫੀ ਜਿੱਤਣ ਤੱਕ, ਹਰ ਪਲ ਇੱਕ ਸਬਕ ਸੀ। ਹੁਣ ਇਸ ਤਜ਼ਰਬੇ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਅਤੇ ਇਹ ਖਿਤਾਬ ਜਿੱਤਣਾ ਅਸਲ ਮਹਿਸੂਸ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ