australia motor car racer become pornstar: ਮਜਬੂਰੀ ‘ਤੇ ਮਸ਼ਹੂਰੀ ਲਈ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਆਸਟ੍ਰਲੀਆ ਦੀ ਮਸ਼ਹੂਰ ਸੁਪਰਕਾਰ ਰੇਸ ਰੇਨੀ ਗ੍ਰਸੀ ਨੇ ਮੋਟਰਰੇਸਿੰਗ ਛੱਡ ਇੱਕ ਅਜੇਹੀ ਇੰਡਸਟਰੀ ‘ਚ ਪੈਰ ਰੱਖਣ ਦਾ ਫੈਸਲਾ ਲਿਆ ਹੈ ਜਿਸ ਕਾਰਨ ਹਰ ਕੋਈ ਹੈਰਾਨ ਹੈ। ਵੀ-8 ਰੇਸਿੰਗ ਨੂੰ ਫੁਲ ਟਾਈਮ ਪੂਰਾ ਕਰ ਆਪਣੀ ਪਹਿਚਾਣ ਬਣਾਉਣ ਵਾਲੀ ਰੇਨੀ ਗ੍ਰਸੀ ਨੇ ਮੋਟਰਰੇਸਿੰਗ ਛੱਡ ਪੌਰਨ ਇੰਡਸਟਰੀ ‘ਚ ਕਦਮ ਰੱਖਣ ਦਾ ਫੈਸਲਾ ਲਿਆ ਹੈ। ਰੇਨੀ ਗ੍ਰਸੀ ਮੁਤਾਬਕ ਰੇਸਿੰਗ ‘ਚ ਪੈਸਾ ਕਮਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਪੌਰਨ ਇੰਡਸਟਰੀ ‘ਚ ਜਾਣਾ ਉਹਨਾਂ ਲਈ ਸੌਖਾ ਜਰਿਆ ਹੈ ਜਿਸ ਨਾਲ ਪੈਸਾ ਅਤੇ ਸ਼ੋਹਰਤ ਦੋਨੋਂ ਮਿਲਣਗੇ। ਉਸਨੇ ਦੱਸਿਆ ਕਿ ਪੌਰਨ ਇੰਡਸਟਰੀ ‘ਚ ਪੈਰ ਰੱਖਦੇ ਹੀ ਮਹਿਜ਼ ਛੇ ਦਿਨਾਂ ‘ਚ 24000 ਅਮਰੀਕੀ ਡਾਲਰ ਕਮਾਏ। ਪੋਰਨ ਸਟਾਰ ਸਨੀ ਦਾ ਬੌਲੀਵੁੱਡ ‘ਚ ਕਦਮ ਤੇ ਮੀਆ ਖਲੀਫਾ ਦਾ ਬਰੁਜ਼ਗਾਰ ਹੋਣਾ ਸਾਫ ਦਸਦਾ ਹੈ ਕਿ ਪੌਰਨ ਇੰਡਸਟਰੀ ਦੇ ਹਲਾਤ ਵੀ ਚੰਗੇ ਨਹੀਂ।
ਗ੍ਰਸੀ ਨੇ ਇਸ ਸਬੰਧੀ ਕਿਹਾ ” ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ ਤੇ ਹੁਣ ਤੱਕ ਦਾ ਸਭ ਤੋਂ ਵਧੀਆ ਵੀ। ਲੋਕ ਭਾਵੇਂ ਜੋ ਮਰਜ਼ੀ ਕਹਿਣ ਮੈਂ ਆਪਣੇ ਕੰਮ ਤੋਂ ਖੁਸ਼ ਹਾਂ, ਮੈਂ ਚੰਗਾ ਪੈਸਾ ਕਮਾ ਰਹੀਂ ਹਾਂ। ਮੈਨੂੰ ਲੋਕਾਂ ਨਾਲ ਫਰਕ ਨਹੀਂ ਪੈਂਦਾ, ਮੈਂ ਆਪਣੇ ਨਵੇਂ ਕੰਮ ‘ਚ ਕਮਫਰਟੇਬਲ ਹਾਂ। ਮੇਰਾ ਪਰਿਵਾਰ ਵੀ ਇਸ ਫੈਸਲੇ ਨਾਲ ਸਹਿਮਤ ਹਨ।