donkey gambling charges: ਜੂਆ ਖੇਡਣ ਦੇ ਦੋਸ਼ ‘ਚ ਇਨਸਾਨਾਂ ਦੇ ਗ੍ਰਿਫਤਾਰ ਹੋਣ ਦੇ ਮਾਮਲੇ ਤਾਂ ਆਮ ਹੀ ਸੁਣੇ ਜਾਂਦੇ ਹਨ ਪਰ ਪਾਕਿਸਤਾਨ ਪੁਲਿਸ ਦੇ ਇੱਕ ਕਾਰੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਪੁਲਿਸ ਨੇ ਜੂਆ ਖੇਡਦੇ ਹੋਏ ਅੱਠ ਲੋਕਾਂ ਨੂੰ ਫੜਿਆ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਪੁਲਿਸ ਨੇ ਇਹਨਾਂ ਨਾਲ ਇੱਕ ਗਧੇ ਨੂੰ ਵੀ ਮੁਲਜਮ ਵਜੋਂ ਗ੍ਰਿਫਤਾਰ ਕੀਤਾ।ਹਾਲਾਂਕਿ ਬਾਅਦ ‘ਚ ਅਦਾਲਤ ਤੋਂ ਉਸਨੂੰ ਜ਼ਮਾਨਤ ਤਾਂ ਮਿਲ ਗਈ ਪਰ ਇਹ ਘਟਨਾ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ਫੈਲ ਗਈ, ਜਿਸ ਤੋਂ ਬਾਅਦ ਲੋਕਾਂ ਨੇ ਜੱਮ ਕੇ ਪਾਕਿਸਤਾਨ ਪੁਲਿਸ ਨੂੰ ਟਰੋਲ ਕੀਤਾ।
ਇਸ ਪੂਰੇ ਮਾਮਲੇ ‘ਚ 8 ਲੋਕ ਗ੍ਰਿਫਤਾਰ ਹੋਏ ਸਨ ਜਿਹਨਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ। ਜਾਣਕਾਰੀ ਮੁਤਾਬਕ ਇਹ ਸਾਰੇ ਪਾਕਿਸਤਾਨ ਦੇ ਇੱਕ ਦਿਹਾਤੀ ਖੇਤਰ ‘ਚ ਗੈਰ-ਕਾਨੂੰਨੀ ਗਧਿਆਂ ਦੀਆਂ ਦੌੜਾਂ ਕਰਵਾਉਂਦੇ ਸਨ ਅਤੇ ਹਰ ਇਸ ‘ਤੇ ਸੱਟਾ ਲਗਾਇਆ ਜਾਂਦਾ ਸੀ ਕਿ ਗਧਾ 40 ਸੈਕਿੰਡ ‘ਚ ਤਿੰਨ ਫਰਲਾਂਗਾਂ (600 ਮੀਟਰ) ਦੌੜ ਪੂਰੀ ਕਰੇਗਾ ਜਾਂ ਨਹੀਂ। ਪੁਲਿਸ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਗਧੇ ਨੂੰ ਸਿਰਫ ਚਾਰ ਦਿਨ ਲਈ ਹਿਰਾਸਤ ‘ਚ ਰੱਖਿਆ ਗਿਆ ਸੀ।
ਹਾਲਾਂਕਿ ਆਮ ਤੌਰ ‘ਤੇ ਕਈ ਪੇਂਡੂ ਇਲਾਕਿਆਂ ‘ਚ ਗੱਧਿਆਂ ਤੋਂ ਢੋਹਾ-ਢੁਆਈ ਕਰਵਾਈ ਜਾਂਦੀ ਹੈ ਅਤੇ ਇਹਨਾਂ ਖੇਤਰਾਂ ‘ਚ ਹੀ ਗਧੇ ਦੀ ਦੌੜ ‘ਤੇ ਸੱਟਾ ਲਗਾਉਣਾ ਅਕਸਰ ਲਗਾਇਆ ਜਾਂਦਾ ਹੈ। ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਰਹੀਮ ਯਾਰ ਖਾਨ ਸ਼ਹਿਰ ‘ਚ ਮੁਲਜਮਾਂ ਨੂੰ ਇੱਕ ਖੋਤਾ-ਗੱਡੀ, ਇੱਕ ਲੱਖ 21 ਹਜ਼ਾਰ ਪਾਕਿਸਤਾਨੀ ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।