giant hogweed plant: ਬੂਟੇ ਵਾਤਾਵਰਣ ਲਈ ਕਿੰਨ੍ਹੇ ਮਹੱਤਵਪੂਰਣ ਹਨ ਅਤੇ ਇਹ ਮਨੁੱਖਾ ਦੇ ਨਾਲ ਨਾਲ ਜਾਨਵਰਾਂ ਨੂੰ ਜ਼ਿੰਦਗੀ ਦਿੰਦੇ ਹਨ। ਪਰ ਕਿ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਬੂਟਾ ਜਾਂ ਇਨਸਾਨ ਦੀ ਜਾਨ ਵੀ ਲੈ ਸਕਦਾ ਹੈ। ਪਰ ਕੁਝ ਰੁੱਖ ਇਨਸਾਨਾਂ ਲਈ ਅਸਲ ਵਿੱਚ ਖ਼ਤਰਨਾਕ ਹਨ। ਇਨ੍ਹਾਂ ਵਿਚੋਂ ਇੱਕ ਹੈ Giant hogweed, ਜਿਸਨੂੰ ਪ੍ਰਸਿੱਧ Killer Tree ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।
ਗਾਜਰ ਦੀ ਪ੍ਰਜਾਤੀ ਵਾਲੇ ਇਸ ਪੌਦੇ ਦਾ ਵਿਗਿਆਨਕ ਨਾਮ Heracleum mantegazzianum ਹੈ। ਇਹ ਪੌਦਾ ਐਨਾ ਜ਼ਹਿਰੀਲਾ ਹੈ ਕਿ ਇਸ ਨੂੰ ਛੂਹਣ ਨਾਲ ਹੱਥਾਂ ‘ਤੇ ਛਾਲੇ ਪੈ ਜਾਂਦੇ ਹਨ। ਇਹ ਪੌਦਾ ਵੇਖਣ ਲਈ ਬਹੁਤ ਸੁੰਦਰ ਹੈ ਇਸ ਲਈ ਜ਼ਿਆਦਾਤਰ ਲੋਕ ਇਸਨੂੰ ਛੂਹ ਲੈਂਦੇ ਹਨ। ਪਰ ਇਸਦੇ ਛੂਹਣ ਦੇ 48 ਘੰਟਿਆਂ ਦੇ ਅੰਦਰ, ਇਸਦੇ ਮਾੜੇ ਪ੍ਰਭਾਵ ਸਰੀਰ ‘ਤੇ ਦਿਖਾਈ ਦੇਣ ਲੱਗਦੇ ਹਨ।
ਵਿਗਿਆਨੀ ਦਾ ਕਹਿਣਾ ਹੈ ਕਿ ਇਹ ਪੌਦਾ ਸੱਪਾਂ ਨਾਲੋਂ ਵਧੇਰੇ ਜ਼ਹਿਰੀਲਾ ਹੈ। ਦੱਸ ਦਈਏ ਜਾਇੰਟ ਹੋਗਵੀਡ ਆਮ ਤੌਰ ‘ਤੇ 2 ਤੋਂ 5 ਮੀਟਰ (6 ਫੁੱਟ 7 ਤੋਂ 16 ਫੁੱਟ 5 ਇੰਚ) ਦੀ ਉਚਾਈ ਤੱਕ ਵੱਧਦਾ ਹੈ। ਆਦਰਸ਼ ਸਥਿਤੀਆਂ ਦੇ ਤਹਿਤ, ਇੱਕ ਪੌਦਾ 5.5 ਮੀਟਰ (18 ਫੁੱਟ) ਦੀ ਉਚਾਈ ‘ਤੇ ਪਹੁੰਚ ਸਕਦਾ ਹੈ।