ਜਿਥੇ ਪੂਰੀ ਦੁਨੀਆਂ ਕੋਰੋਨਾ ਦੀ ਤਬਾਹੀ ਨਾਲ ਬੇਹਾਲ ਹੈ ਓਥੇ ਹੀ ਹਨੋਈ ‘ਚ ਇਸ ਦੌਰਾਨ ਇੱਕ ਅਨੋਖੇ ਹੋਟਲ ਦਾ ਉਦਘਾਟਨ ਕੀਤਾ ਗਿਆ ਜਿਸ ਦੀ ਚਰਚਾ ਪੂਰੇ ਦੇਸ਼ ਵਿਦੇਸ਼ ‘ਚ ਹੋਣ ਲੱਗੀ। ਦਰਅਸਲ ਇਹ ਹੋਟਲ ਪੂਰੀ ਤਰਾਂ ਸੋਨੇ ਨਾਲ ਬਣਿਆ ਹੈ। ਦੁਨੀਆਂ ‘ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹੋਟਲ ਨੂੰ ਸੋਨੇ ਨਾਲ ਬਣਾਇਆ ਗਿਆ ਹੋਵੇ। ਸੰਪੂਰਨ ਸੋਨੇ ਤੋਂ ਬਣਿਆ ਇਹ ਪਹਿਲਾ ਹੋਟਲ ਹੈ। ਹੈਰਾਨੀ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਕਮਰੇ , ਬਾਥਰੂਮ , ਇਥੇ ਤੱਕ ਕਿ ਇਸਦੀ ਲਾਬੀ ਵੀ 24 ਕੈਰਟ ਸੋਨੇ ਦੀ ਬਣੀ ਹੈ ਜਿਸ ਦੀ ਕੀਮਤ 200 ਮਿਲੀਅਨ ਡਾਲਰ ਹੈ। ‘ਡੋਲਸ ਹਨੋਈ ਗੋਲਡਨ ਲੇਕ’ ਦੇ ਬ੍ਰਿਜ ਸਮੇਤ ਬਰਤਨ, ਟਾਈਲੇਟ, ਸ਼ਾਵਰ ਵੀ ਸੋਨੇ ਦੇ ਬਣੇ ਹਨ। ਇਹ ਹੀ ਨਹੀਂ ਹੋਟਲ ਦੀ 25ਵੀਂ ਮੰਜ਼ਲ ਤੋਂ ਪੂਰਾ ਸ਼ਹਿਰ ਦੇਖਿਆ ਜਾ ਸਕਦਾ ਹੈ।

ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .