ਜਿਥੇ ਹਰ ਪਾਸੇ ਕੋਰੋਨਾ ਦਾ ਕਹਿਰ ਜਾਰੀ ਹੈ , ਓਥੇ ਹੀ ਇਕ ਠੱਗ ਦੀ ਠੱਗੀ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਕਈ ਲੋਕ ਆਪਣੀ ਕਮਾਈ ‘ਚੋਂ ਫੰਡ ਦੇ ਰਹੇ ਹਨ ਜੋ ਕਿਸੇ ਲੋੜਵੰਦ ਦੇ ਕੰਮ ਆ ਸਕਣ ਅਤੇ ਅਮਰੀਕਾ ਦੇ ਫਲੋਰੀਡਾ ਦੇ ਰਹਿਣ ਵਾਲੇ ਵਿਅਕਤੀ ਨੇ ਇਸੇ ਕੋਰੋਨਾ ਮਦਦ ਫੰਡ ਦੇ ਨਾਂ ‘ਤੇ ਸਰਕਾਰ ਨੂੰ ਹੀ ਚੂਨਾ ਲਗਾਇਆ ਅਤੇ ਇੰਨੀ ਮਦਦ ਲਈ ਕਿ ਉਨ੍ਹਾਂ ਪੈਸਿਆਂ ਨਾਲ ਮੌਜ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਇਸ ਪੈਸੇ ਵਿੱਚੋਂ ਇੱਕ ਲੈਂਬੋਰਗਿਨੀ ਕਾਰ ਵੀ ਖਰੀਦੀ ਲਈ।
ਬੀਤੀ 13 ਮਈ ਤੱਕ ਡੇਵਿਡ ਟੀ ਹਾਇੰਸ ਦੇ ਕਾਰਪੋਰੇਟ ਖਾਤੇ ‘ਚ 30,000 ਅਮਰੀਕੀ ਡਾਲਰ ਮੌਜੂਦ ਸਨ ਪਰ 29 ਸਾਲਾ ਇਸ ਵਿਅਕਤੀ ਨੇ ਫੈਡਰਲ ਪੇਚੇਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀਪੀਪੀ) ਤੋਂ ਤਕਰੀਬਨ 4 ਮਿਲੀਅਨ ਡਾਲਰ ਦਾ ਕਰਜ਼ਾ ਲੈਣ ਲਿਆ ਅਤੇ ਜੰਮ ਕੇ ਐਸ਼ ਕੀਤੀ। ਇਹ ਹੀ ਨਹੀਂ ਹਾਇੰਸ ਮਿਆਮੀ ਬੀਚ ‘ਤੇ ਆਪਣੀ ਨਵੀਂ ਲੈਂਬਰਗਿਨੀ ‘ਚ ਖੁਸ਼ੀ ਖੁਸ਼ੀ ਘੁੰਮਦਾ ਵੀ ਨਜ਼ਰ ਆਇਆ। ਲੈਂਬਰਗਿਨੀ ਦੀ ਕੀਮਤ ਦੀ ਗੱਲ ਕਰੀਏ ਤਾਂ 3,18,000 ਅਮਰੀਕੀ ਡਾਲਰ ਦੇ ਕਰੀਬ ਹੈ। ਫੈਡਰਲ ਵਕੀਲ ਨੇ ਖੁਲਾਸਾ ਕੀਤਾ ਕਿ ਉਹ ਆਪਣੀਆਂ ਕੰਪਨੀਆਂ ਲਈ ਮਿਲੇ ਹਜ਼ਾਰਾਂ ਡਾਲਰ ਪੀਪੀਪੀ ਕਰਜ਼ੇ ਤੋਂ ਕਾਰਾਂ ਖਰੀਦ ਰਿਹਾ ਹੈ ਅਤੇ ਆਪਣੇ ਨਿੱਜੀ ਖਰਚੇ, ਖਰੀਦਦਾਰੀ ਅਤੇ ਇਥੋਂ ਤੱਕ ਕਿ ਮਹਿੰਗੇ ਹੋਟਲਾਂ ‘ਚ ਵੀ ਉਸੇ ਰਕਮ ਨੂੰ ਵਰਤਦਾ ਰਿਹਾ।
ਅਧਿਕਾਰੀਆਂ ਮੁਤਾਬਕ ਨਿਆਂ ਵਿਭਾਗ ਵੱਲੋਂ ਇਸ ‘ਤੇ ਕਾਰਵਾਈ ਕਰਦਿਆਂ ਹਾਇੰਸ ਨੂੰ ਗ੍ਰਿਫਤਾਰ ਕੀਤਾ ਗਿਆ ,ਉਸਦੇ ਇਲਾਵਾ ਉਧਾਰ ਦੇਣ ਵਾਲੀ ਸੰਸਥਾ ਨੂੰ ਝੂਠੇ ਬਿਆਨ ਦੇਣ, ਬੈਂਕ ਧੋਖਾਧੜੀ ਕਰਨ ਤੇ ਗੈਰਕਾਨੂੰਨੀ ਕਮਾਈ ‘ਚ ਸ਼ਾਮਲ ਕਰਨ ਦੇ ਦੋਸ਼ ਵੀ ਲੱਗੇ।