Pizza party corona positive cases: ਕੋਰੋਨਾਵਾਇਰਸ ਦੇ ਮਰੀਜਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅਜਿਹੇ ‘ਚ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਚੀਜ਼ ਨੂੰ ਹਜੇ ਵੀ ਮਜ਼ਾਕ ਬਣਾਈ ਬੈਠੇ ਹਨ। ਅਮਰੀਕਾ ‘ਚ ਜਿਥੇ ਇੱਕ ਪਾਸੇ ਵੈਕਸੀਨ ਲੱਭੀ ਜਾ ਰਹੀ ਹੈ ਤਾਂ ਜੋ ਜਲਦੀ ਤੋਂ ਜਲਦੀ ਇਸ ਬਿਮਾਰੀ ਨਾਲ ਨਜਿਠਿਆ ਜਾ ਸਕੇ , ਓਥੇ ਹੀ ਕੁਝ ਵਿਦਿਆਰਥੀ ਕੋਰੋਨਾ ਦੇ ਨਿਯਮਾਂ ਦੀ ਧੱਜੀਆਂ ਉੜਾਉਂਦੇ ਅਤੇ ਕੋਰੋਨਾ ਮਰੀਜ਼ਾਂ ਦੇ ਨਾਲ ਪਾਰਟੀ ਕਰਦੇ ਨਜ਼ਰ ਆਏ। ਇਨ੍ਹਾਂ ਵਿਦਿਆਰਥੀਆਂ ਵੱਲੋਂ ਸ਼ਰਤ ਵੀ ਰੱਖੀ ਗਈ ਕਿ ਪਾਰਟੀ ‘ਚ ਜੋ ਸਭ ਤੋਂ ਪਹਿਲਾਂ ਕੋਰੋਨਾ ਪੌਜ਼ੇਟਿਵ ਆਵੇਗਾ, ਉਸ ਨੂੰ ਇਨਾਮ ‘ਚ ਪੀਜ਼ਾ ਦਿੱਤਾ ਜਾਵੇਗਾ।
ਅਮਰੀਕੀ ਅਧਿਕਾਰੀਆਂਦੀ ਮੰਨੀਏ ਤਾਂ ਅਲਬਾਮਾ ਦੇ ਕੁਝ ਵਿਦਿਆਰਥੀਆਂ ਵੱਲੋਂ ਇਸ ਪਾਰਟੀ ਨੂੰ ” Covid-19 ਪਾਰਟੀ ” ਦਾ ਨਾਂ ਦਿੱਤਾ ਗਿਆ, ਜਿਸ ‘ਚ ਦੇਖਿਆ ਜਾਣਾ ਸੀ ਕਿ ਸਭ ਤੋਂ ਪਹਿਲਾਂ ਕੋਰੋਨਾ ਪੋਸਿਟਿਵ ਆਵੇਗਾ ਜਿਸ ਤੋਂ ਬਾਅਦ ਵਿਦਿਆਰਥੀਆਂ ਦਾ ਚਾਅ ਦੇਖਣ ਵਾਲਾ ਸੀ।
ਸਿਟੀ ਕਾਊਂਸਲਰ ਸੋਨਾਯਾ ਮੈਕਿੰਸਟਰੀ ਨੇ ਇਸ ਸਬੰਧੀ ਕਿਹਾ ਵਿਦਿਆਰਥੀਆਂ ਕੋਰੋਨਾ ਸੰਕ੍ਰਮਿਤ ਹੋਣ ਨੂੰ ਇੱਕ ਮਜ਼ਾਕ ਸਮਝ ਰਹੇ ਹਨ ਅਤੇ ਜਾਣਬੁੱਝਕੇ ਪਾਰਟੀ ਕੀਤੀ ਗਈ ਸੀ। ਪਾਰਟੀ ‘ਚ ਲੋਕਾਂ ਵੱਲੋਂ ਹਰ ਮੁਮਕਿਨ ਕੰਮ ਕੀਤਾ ਗਿਆ ਜਿਸ ਨਾਲ ਉਹ ਕੋਰੋਨਾ ਪੌਜ਼ੇਟਿਵ ਸਕਣ। ਇਹ ਹੀ ਨਹੀਂ ਵਿਦਿਆਰਥੀਆਂ ਤੋਂ ਪਾਰਟੀ ‘ਚ ਪੈਸੇ ਵੀ ਵਸੂਲੇ ਗਏ , ਜੋ ਸਭ ਤੋਂ ਸੰਕ੍ਰਮਿਤ ਹੋਵੇਗਾ ਅਤੇ ਇਸਦੇ ਨਾਲ ਨਾਲ ਪੀਜ਼ਾ ਪਾਰਟੀ ਵੀ ਮਿਲੇਗਾ। ਇਹ ਸਾਰਾ ਕੁਝ ਪ੍ਰਸ਼ਾਸਨ ਦੀ ਨੱਕ ਹੇਠ ਹੀ ਹੋਇਆ ਪਰ ਉਹਨਾਂ ਨੂੰ ਇਹ ਅਫ਼ਵਾਹ ਹੀ ਲਗਦੀ ਰਹੀ।