world expensive masale: ਦੁਨੀਆ ‘ਚ ਅਨੇਕਾਂ ਪ੍ਰਕਾਰ ਦੇ ਮਸਾਲੇ ਹਨ ਜੋ ਆਪਣੇ ਸਵਾਦ ਲਈ ਜਾਣੇ ਜਾਂਦੇ ਹਨ। ਪਰ ਇੱਕ ਮਸਾਲਾ ਅਜਿਹਾ ਵੀ ਹੈ ਜੋ ਆਪਣੀ ਕੀਮਤ ਕਰਕੇ ਪ੍ਰਸਿੱਧ ਹੈ। ਇਸ ਲਈ ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਕਿਹਾ ਜਾਂਦਾ ਹੈ। ਇਸ ਮਸਾਲੇ ਦੇ ਬੂਟੇ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਦੇ ਉਤਪਾਦਨ ਵਾਲੇ ਵੱਡੇ ਦੇਸ਼ਾਂ ਵਿੱਚ ਭਾਰਤ ਸਮੇਤ ਫਰਾਂਸ, ਸਪੇਨ, ਇਰਾਨ, ਇਟਲੀ, ਗ੍ਰੀਸ, ਜਰਮਨੀ, ਜਾਪਾਨ, ਰੂਸ, ਆਸਟਰੀਆ, ਤੁਰਕੀਸਤਾਨ, ਚੀਨ, ਪਾਕਿਸਤਾਨ ਤੇ ਸਵਿਟਜ਼ਰਲੈਂਡ ਸ਼ਾਮਲ ਹਨ।
ਭਾਰਤ ਵਿੱਚ ਇਸ ਦੀ ਜ਼ਿਆਦਾ ਕਾਸ਼ਤ ਜੰਮੂ ਦੇ ਕਿਸ਼ਤਵਾੜ ਤੇ ਜੰਮਨਤ-ਏ-ਕਸ਼ਮੀਰ ਦੇ ਪਾਂਮਪੁਰ ਦੇ ਸੀਮਤ ਖੇਤਰਾਂ ਵਿਚ ਕੀਤੀ ਜਾਂਦੀ ਹੈ। ਦੁਨੀਆ ਦੇ ਇਸ ਸਭ ਤੋਂ ਮਹਿੰਗੇ ਮਸਾਲੇ ਦਾ ਨਾਂ ਹੈ ਕੇਸਰ, ਜਿਸ ਨੂੰ ਅੰਗਰੇਜ਼ੀ ਵਿੱਚ ਸੈਫ੍ਰਨ ਕਿਹਾ ਜਾਂਦਾ ਹੈ। ਬਾਜ਼ਾਰ ਵਿੱਚ ਕੇਸਰ ਦੀ ਕੀਮਤ ਢਾਈ ਲੱਖ ਤੋਂ ਤਿੰਨ ਲੱਖ ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਹੈ। ਕੇਸਰ ਦੇ ਮਹਿੰਗਾ ਹੋਣ ਦਾ ਕਾਰਨ ਇਹ ਹੈ ਕਿ ਇਸ ਦੇ ਡੇਢ ਲੱਖ ਫੁੱਲਾਂ ਵਿੱਚੋਂ ਸਿਰਫ ਇੱਕ ਕਿਲੋ ਸੁੱਕਾ ਕੇਸਰ ਪ੍ਰਾਪਤ ਹੁੰਦਾ ਹੈ।