ਸ਼ਨੀਵਾਰ ਅੱਧੀ ਰਾਤ ਨੂੰ ਸਤਲੁਜ ਦਰਿਆ ਵਿੱਚ ਪਾਣੀ ਸੀ। ਉਦੋਂ ਮਜ਼ਦੂਰ ਸਰਕਾਰੀ ਟੋਏ ਵਿੱਚੋਂ ਰੇਤਾ ਟਿੱਪਰਾਂ ਅਤੇ ਟਰੱਕਾਂ ਵਿੱਚ ਲੱਦ ਰਹੇ ਸਨ ਅਤੇ ਡਰਾਈਵਰ ਆਪਣੇ ਵਾਹਨਾਂ ਵਿੱਚ ਸੁੱਤੇ ਪਏ ਸਨ। ਫਿਰ ਮਜ਼ਦੂਰਾਂ ਨੇ ਰੌਲਾ ਪਾ ਕੇ ਡਰਾਈਵਰਾਂ ਨੂੰ ਜਗਾਇਆ ਪਰ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਗਿਆ ਸੀ। ਇਸ ਤੋਂ ਬਾਅਦ ਹਰ ਕੋਈ ਆਪਣੀ ਜਾਨ ਬਚਾਉਣ ਲਈ ਟਿੱਪਰ ਅਤੇ ਟਰੱਕ ਦੇ ਉੱਪਰ ਚੜ੍ਹ ਗਿਆ। ਇਸ ਸਬੰਧੀ ਜਦੋਂ ਠੇਕੇਦਾਰ ਨੂੰ ਸੂਚਨਾ ਮਿਲੀ ਤਾਂ ਉਸ ਨੇ ਪਿੰਡ ਦੇ ਲੋਕਾਂ ਨੂੰ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮਦਦ ਲਈ ਬੇਨਤੀ ਕੀਤੀ ਪਰ ਉਸ ਸਮੇਂ ਕੋਈ ਨਹੀਂ ਆਇਆ। ਜਾਣਕਾਰੀ ਅਨੁਸਾਰ ਪਿੰਡ ਬੱਸੀਆਂ ਵਿੱਚ ਰੇਤ ਦੀ ਖੁਦਾਈ ਦਾ ਸਰਕਾਰੀ ਠੇਕਾ ਦਿੱਤਾ ਗਿਆ ਹੈ। ਇੱਥੇ ਮਜ਼ਦੂਰ ਰਾਤ ਸਮੇਂ ਟਰੱਕਾਂ ਅਤੇ ਟਿੱਪਰਾਂ ਵਿੱਚ ਰੇਤ ਲੱਦਦੇ ਹਨ। ਸ਼ਨੀਵਾਰ ਰਾਤ ਸਤਲੁਜ ਦਰਿਆ ‘ਚ ਅਚਾਨਕ ਪਾਣੀ ਵਧਣ ਕਾਰਨ ਸਾਰੇ ਉੱਥੇ ਹੀ ਫਸ ਗਏ। ਹਰ ਕੋਈ ਤੁਰੰਤ ਟਰੱਕਾਂ ਅਤੇ ਟਿੱਪਰਾਂ ‘ਤੇ ਚੜ੍ਹ ਗਿਆ ਅਤੇ ਮਦਦ ਲਈ ਮਿੰਨਤਾਂ ਕਰਨ ਲੱਗੇ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .