ਮੋਹਾਲੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਮੁੱਲਾਪੁਰ ਵਿਖੇ ਦੂਜੇ ਆਈ.ਪੀ.ਐੱਲ. ਦੇ ਸ਼ਡਿਊਲ ‘ਚ ਚਾਰ ਮਿਲ ਗਏ ਹਨ। ਇਹ ਮੈਚ 9 ਅਪ੍ਰੈਲ, 13 ਅਪ੍ਰੈਲ, 18 ਅਪ੍ਰੈਲ ਅਤੇ 21 ਅਪ੍ਰੈਲ ਨੂੰ ਖੇਡੇ ਜਾਣਗੇ। ਪੰਜਾਬ ਕਿੰਗਜ਼ ਦੀ ਟੀਮ ਇਹ ਮੈਚ ਸਨਰਾਈਜ਼ਰਜ਼ ਹੈਦਰਾਬਾਦ, ਰਾਜਸਥਾਨ ਰਾਇਲਜ਼, ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਦੀ ਟੀਮ ਨਾਲ ਖੇਡੇਗੀ। ਇਹ ਸਾਰੇ ਮੈਚ ਸ਼ਾਮ 7:30 ਵਜੇ ਖੇਡੇ ਜਾਣਗੇ।
ਮੋਹਾਲੀ ਦੇ ਸਟੇਡੀਅਮ ਨੂੰ ਆਈਪੀਐਲ ਦੇ ਪਹਿਲੇ ਸ਼ੈਡਿਊਲ ਵਿੱਚ ਸਿਰਫ਼ ਇੱਕ ਮੈਚ ਮਿਲਿਆ ਹੈ। ਇਹ ਮੈਚ 23 ਮਾਰਚ ਨੂੰ ਦੁਪਹਿਰ 3:30 ਵਜੇ ਦਿੱਲੀ ਦੀ ਟੀਮ ਨਾਲ ਖੇਡਿਆ ਗਿਆ। ਇਸ ਵਿੱਚ ਪੰਜਾਬ ਦੀ ਟੀਮ ਜੇਤੂ ਰਹੀ। ਪੰਜਾਬ ਦੀ ਟੀਮ ਦਾ ਇਹ ਪਹਿਲਾ ਮੈਚ ਸੀ। ਪੰਜਾਬ ਦੀ ਟੀਮ ਨੇ ਮੋਹਾਲੀ ਦੇ ਇਸ ਸਟੇਡੀਅਮ ਤੋਂ ਜਿੱਤ ਨਾਲ ਆਈ.ਪੀ.ਐੱਲ. ਚ ਜਿੱਤ ਦਾ ਅਗਾਜ ਕੀਤਾ ਸੀ. ਹੁਣ ਪੰਜਾਬ ਦੀ ਟੀਮ ਅਗਲੇ ਚਾਰ ਮੈਚਾਂ ਵਿੱਚ ਵੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। 23 ਮਾਰਚ ਨੂੰ ਪੰਜਾਬ ਅਤੇ ਦਿੱਲੀ ਵਿਚਾਲੇ ਹੋਣ ਵਾਲੇ ਮੈਚ ਨੂੰ ਦੇਖਣ ਲਈ ਸਟੇਡੀਅਮ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਮੈਚ ਸ਼ੁਰੂ ਹੋਣ ਤੋਂ ਕਰੀਬ ਡੇਢ ਘੰਟੇ ਬਾਅਦ ਵੀ ਲੋਕ ਅੰਦਰ ਵੜਦੇ ਦੇਖੇ ਗਏ। ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਵੀ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਉਲੀਕਿਆ। ਇਸ ਵਿੱਚ ਸ਼ੁਭਮਨ ਗਿੱਲ ਦੀ ਵੀਡੀਓ ਰਾਹੀਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਮੁੱਲਾਪੁਰ ਵਿੱਚ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਇਸ ਸਟੇਡੀਅਮ ਦੀ ਸਮਰੱਥਾ 33000 ਹੈ। ਪਹਿਲਾ ਮੈਚ 23 ਤਰੀਕ ਨੂੰ ਇਸ ਦੇ ਅੰਦਰ ਹੋਇਆ। ਗਰਾਊਂਡ ਦੇ ਅੰਦਰ 6 ਟਾਵਰਾਂ ਵਿੱਚ ਲਾਈਟਾਂ ਲਗਾਈਆਂ ਗਈਆਂ ਹਨ। ਉਸਦੀ ਰੋਸ਼ਨੀ ਬਹੁਤ ਚਮਕਦਾਰ ਹੈ। ਐਂਟਰੀ ਲਈ 12 ਗੇਟ ਹਨ ਅਤੇ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਦੀ ਐਂਟਰੀ ਵੱਖ-ਵੱਖ ਗੇਟਾਂ ਰਾਹੀਂ ਕੀਤੀ ਜਾਂਦੀ ਹੈ। ਵਿਸ਼ੇਸ਼ ਤੌਰ ‘ਤੇ ਸਮਰੱਥ ਪ੍ਰਸ਼ੰਸਕਾਂ ਲਈ ਗੇਟ ਨੰਬਰ 11 ਤੋਂ ਐਂਟਰੀ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .