Mother of two : ਜਿਲ੍ਹਾ ਫਾਜ਼ਿਲਕਾ ‘ਚ ਬੁੱਧਵਾਰ ਨੂੰ ਇੱਕ ਪ੍ਰੇਮੀ ਜੋੜੇ ਵੱਲੋਂ ਜ਼ਹਿਰ ਪੀ ਕੇ ਆਤਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਬੱਚਿਆਂ ਦੀ ਮਾਂ ਔਰਤ ਦੇ ਇੱਕ ਕੁਆਰੇ ਲੜਕੇ ਨਾਲ ਸਬੰਧ ਸਨ। ਮ੍ਰਿਤਕਾਂ ਦੀ ਪਛਾਣ ਜਗਮੀਤ ਸਿੰਘ (25) ਵਾਸੀ ਬੰਨਵਾਲਾ ਤੇ ਪ੍ਰੀਤ ਕੌਰ (30) ਵਾਸੀ ਕੰਮੇਵਾਲਾ ਗੇਟ, ਡਾ. ਅੰਬੇਦਕਰ ਨਗਰ ਮੱਛੀ ਵਾਲਾ ਚੌਕ, ਫਰੀਦਕੋਟ ਵਜੋਂ ਹੋਈ ਹੈ। ਇੱਕ ਪਾਸੇ ਨੌਜਵਾਨ ਦੇ ਪਰਿਵਾਰਕ ਮੈਂਬਰ ਪਤੀ ਦੇ ਪਰਿਵਾਰ ‘ਤੇ ਹੱਤਿਆ ਦੇ ਦੋਸ਼ ਲਗਾ ਰਹੇ ਹਨ। ਉਥੇ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਪ੍ਰੀਤ ਕੌਰ ਦਾ ਜਗਮੀਤ ਦੇ ਘਰ ਆਉਣਾ-ਜਾਣਾ ਸੀ ਤੇ ਮੰਗਲਵਾਰ ਨੂੰ ਪ੍ਰੀਤ ਕੌਰ ਆਪਣੇ ਪਤੀ ਨੂੰ ਪੇਕੇ ਪਿੰਡ ਢਿੱਪਾਂ ਵਾਲੀ ਜਾਣ ਦੀ ਗੱਲ ਕਹਿ ਕੇ ਆਪਣੇ ਦੋ ਬੱਚਿਆਂ ਨਾਲ ਜਗਮੀਤ ਸਿੰਘ ਦੇ ਘਰ ਆ ਗਈ ਤੇ ਮੰਗਲਵਾਰ ਸ਼ਾਮ ਨੂੰ ਉਹ ਦੋਵੇਂ ਘਰ ਤੋਂ ਸਾਮਾਨ ਲੈਣ ਦੀ ਗੱਲ ਕਹਿ ਕੇ ਚਲੇ ਗਏ ਤੇ ਬੱਚੇ ਜਗਮੀਤ ਦੇ ਘਰ ਛੱਡ ਗਏ ਪਰ ਬੀਤੇ ਦਿਨੀਂ ਬੰਨਾਵਾਲੀ ਤੋਂ ਸੇਮਾਵਲੀ ਦੇ ਕੱਚੇ ਰਸਤੇ ‘ਤੇ ਦੋ ਮ੍ਰਿਤਕ ਦੇਹਾਂ ਮਿਲੀਆਂ। ਜਦੋਂ ਪੁਲਿਸ ਮੌਕੇ ‘ਤੇ ਪੁੱਜੀ ਤਾਂ ਲਾਸ਼ਾਂ ਕੋਲ ਹੀ ਖੇਤਾਂ ‘ਚ ਛਿੜਕਣ ਵਾਲੀ ਕੀਟਨਾਸ਼ਕ ਦਵਾਈ ਦੀ ਬੋਤਲ ਅਤੇ ਦੋ ਗਿਲਾਸ ਵੀ ਮਿਲੇ। ਮ੍ਰਿਤਕ ਔਰਤ ਦੀ ਪਛਾਣ ਫਰੀਦਕੋਟ ਦੀ ਪ੍ਰੀਤ ਪਤਨੀ ਬੇਅੰਤ ਸਿੰਘ ਵਜੋਂ ਹੋਈ ਹੈ ਜਦੋਂ ਕਿ ਨੌਜਵਾਨ ਜਗਮੀਤ ਸਿੰਘ ਉਰਫ ਜੱਗਾ ਫਾਜ਼ਿਲਕਾ ਜਿਲ੍ਹੇ ਦੇ ਪਿੰਡ ਬੰਨਾਵਾਲਾ ਦਾ ਸੀ। ਪੁਲਿਸ ਮੁਤਾਬਕ ਪਹਿਲੀ ਨਜ਼ਰ ‘ਚ ਮਾਮਲਾ ਪ੍ਰੇਮ ਪ੍ਰਸੰਗ ਕਾਰਨ ਸਮੂਹਿਕ ਆਤਮਹੱਤਿਆ ਦਾ ਰਿਹਾ ਸੀ।
ਜਦੋਂ ਮਹਿਲਾ ਪ੍ਰੀਤ ਨਾਲ ਉਸ ਦੇ ਬੇਟੇ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੀ। ਉਧਰ ਇਸ ਬਾਰੇ ਜਾਂਚ ਅਧਿਕਾਰੀ ਹਰਮੇਸ਼ ਕੁਮਾਰ ਨੇ ਕਿਹਾ ਕਿ ਮਾਮਲਾ ਪ੍ਰੇਮ ਪ੍ਰਸੰਗ ਦਾ ਹੀ ਲੱਗ ਰਿਹਾ ਹੈ।ਮ੍ਰਿਤਕਾ ਦੇ ਪਤੀ ਬੇਅੰਤ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਵਿਆਹ ਪ੍ਰੀਤ ਨਾਲ 8 ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਪ੍ਰੀਤ ਨਾਲ ਕਦੇ ਕੋਈ ਝਗੜਾ ਵੀ ਨਹੀਂ ਹੋਇਆ ਤੇ ਨਾਲ ਹੀ ਮੈਨੂੰ ਆਪਣੀ ਪਤਨੀ ਦੇ ਚਰਿੱਤਰ ਬਾਰੇ ਕੋਈ ਸ਼ੱਕ ਸੀ। ਫਿਲਹਾਲ ਕਾਰਵਾਈ ਕਰਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਹਿਸਾਬ ਨਾਲ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।