19 ਅਪ੍ਰੈਲ 1957 ਨੂੰ ਜਨਮੇ ਮੁਕੇਸ਼ ਅੰਬਾਨੀ ਸ਼ੁੱਕਰਵਾਰ ਨੂੰ 67 ਸਾਲ ਦੇ ਹੋ ਗਏ। ਆਪਣੇ ਜਨਮਦਿਨ ਦੇ ਮੌਕੇ ‘ਤੇ ਮੁਕੇਸ਼ ਆਪਣੇ ਬੇਟੇ ਅਨੰਤ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੇ, ਉਥੇ ਹੀ ਆਕਾਸ਼ ਵੀ ਬਾਬੁਲਨਾਥ ਮੰਦਰ ਪਹੁੰਚੇ।
![mukesh ambani son akash](https://feeds.abplive.com/onecms/images/uploaded-images/2024/04/19/71afa70bb4b110ece89f843ffb050a6a9bd36.jpeg?impolicy=abp_cdn&imwidth=720)
mukesh ambani son akash
ਦੇਸ਼ ਦੇ ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਉਹ ਅੱਜ 67 ਸਾਲ ਦੇ ਹੋ ਗਏ ਹਨ। ਇਸ ਮੌਕੇ ‘ਤੇ ਮੁਕੇਸ਼ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ ਆਪਣੇ ਪਿਤਾ ਲਈ ਬਾਬੁਲਨਾਥ ਮੰਦਰ ਪਹੁੰਚੇ। ਆਕਾਸ਼ ਨੇ ਬਾਬੁਲਨਾਥ ਮੰਦਰ ‘ਚ ਮੱਥਾ ਟੇਕ ਕੇ ਆਪਣੇ ਪਿਤਾ ਮੁਕੇਸ਼ ਅੰਬਾਨੀ ਦੀ ਲੰਬੀ ਉਮਰ ਲਈ ਅਰਦਾਸ ਕੀਤੀ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਅੰਬਾਨੀ ਦੇ ਵੱਡੇ ਬੇਟੇ ਦੇ ਮੰਦਰ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਾਇਰਲ ਫੋਟੋਆਂ ‘ਚ ਆਕਾਸ਼ ਅੰਬਾਨੀ ਨੂੰ ਬਾਬੁਲਨਾਥ ਮੰਦਰ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਸ ਨੂੰ ਹਲਕੇ ਨੀਲੇ ਰੰਗ ਦੇ ਕੁੜਤੇ ਪਜਾਮੇ ਵਿੱਚ ਦੇਖਿਆ ਜਾ ਸਕਦਾ ਹੈ।