ਹਰੇਕ ਸਾਲ ਪੰਜਾਬ ਤੋਂ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਉਥੇ ਸੈਟਲ ਹੋ ਕੇ ਉਹ ਆਪਣੀ ਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਠੀਕ ਕਰਨਗੇ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਪਾਉਂਦੇ ਤੇ ਉਨ੍ਹਾਂ ਨਾਲ ਕੋਈ ਨਾ ਕੋਈ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਦੀ ਕਲਪਨਾ ਵੀ ਕਦੇ ਪਰਿਵਾਰ ਨੇ ਨਹੀਂ ਕੀਤੀ ਹੁੰਦਾ।
ਅਜਿਹਾ ਹੀ ਇਕ ਹਾਦਸਾ ਪੰਜਾਬੀ ਨੌਜਵਾਨ ਦਾ ਵਾਪਰਿਆ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਵਜੋਂ ਹੋਈ ਹੈ। ਨੌਜਵਾਨ ਉੱਚ ਸਿੱਖਿਆ ਲਈ ਵਿਦੇਸ਼ ਗਿਆ ਸੀ, ਉਥੇ ਕੁਝ ਸਾਲਾਂ ਬਾਅਦ ਪੀਆਰ ਹੋ ਗਿਆ ਤੇ ਹੁਣ ਉਸ ਨੇ ਆਪਣਾ ਕੰਮ ਵੀ ਸ਼ੁਰੂ ਕਰਨਾ ਸੀ। ਕੁਲਵਿੰਦਰ ਨੇ ਕੈਨੇਡਾ ਵਿਚ ਪਲੰਬਰ ਦਾ ਕੋਰਸ ਪੂਰਾ ਕੀਤਾ ਸੀ ਤੇ ਹੁਣ ਆਪਣਾ ਸ਼ੋਅਰੂਮ ਵੀ ਉਥੇ ਖੋਲ੍ਹਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਸ ਨਾਲ ਹਾਦਸਾ ਵਾਪਰ ਗਿਆ ਤੇ ਜਿਸ ਨੇ ਸਾਰੇ ਪਰਿਵਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ।
ਕੁਲਵਿੰਦਰ ਅਜੇ ਕੁਆਰਾ ਸੀ ਤੇ ਉਸ ਨੇ ਵਿਆਹ ਲਈ ਕੁਝ ਮਹੀਨੇ ਬਾਅਦ ਭਾਰਤ ਆਉਣਾ ਸੀ। ਮ੍ਰਿਤਕ ਨੇ 24 ਅਪ੍ਰੈਲ ਨੂੰ ਆਪਣੀ ਮਾਂ ਨਾਲ ਫੋਨ ‘ਤੇ ਗੱਲਬਾਤ ਹੋਈ ਸੀ ਤੇ ਉਸ ਨੇ ਦੱਸਿਆ ਸੀ ਕਿ ਮਾਂ ਮੈਂ ਹੁਣੇ ਕੰਮ ਤੋਂ ਆਇਆ ਹਾਂ ਤੇ ਰੋਟੀ ਖਾ ਕੇ ਸੌਣ ਲੱਗਾ ਹਾਂ ਤੇ ਅਗਲੇ ਹੀ ਦਿਨ ਸਾਨੂੰ ਫੋਨ ਆਉਂਦਾ ਹੈ ਕਿ ਕੁਲਵਿੰਦਰ ‘ਤੇ ਹਮਲਾ ਹੋਇਆ ਹੈ ਤੇ ਉਸ ਨੂੰ ਹਸਪਤਾਲ ਲੈ ਕੇ ਗਏ। ਇਸੇ ਹਮਲੇ ਵਿਚ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : i20 ਗੱਡੀ ‘ਚੋਂ ਬਰਾਮਦ ਹੋਈ ਪੁਲਿਸ ਮੁਲਾਜ਼ਮ ਦੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ
ਮ੍ਰਿਤਕ ਦਾ ਦੂਜਾ ਭਰਾ ਵੀ ਕੈਨੇਡਾ ਵਿਚ ਹੀ ਸੈਟਲ ਹੈ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਕੁਲਵਿੰਦਰ ਦੀ ਮ੍ਰਿਤਕ ਦੇਹ ਭਾਰਤ ਮੰਗਵਾਉਣ ਵਿਚ ਮਦਦ ਕੀਤੀ ਜਾਵੇ ਤਾਂ ਜੋ ਉਹ ਭਾਰਤੀ ਰਸਮਾਂ ਰਿਵਾਜਾਂ ਨਾਲ ਉਸ ਦਾ ਸਸਕਾਰ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: