ਕੇਦਾਰਨਾਥ ਯਾਤਰਾ ਵਿਚ ਹਰੇਕ ਸਾਲ ਨਵੇਂ ਰਿਕਾਰਡ ਬਣ ਰਹੇ ਹਨ। ਨਾਲ ਹੀ ਕਾਰੋਬਾਰ ਦੇ ਲਿਹਾਜ਼ ਨਾਲ ਵੀ ਯਾਤਰਾ ਇਤਿਹਾਸਕ ਉਪਲਬਧੀਆਂ ਹਾਸਲ ਕਰ ਰਹੀ ਹੈ। ਇਸ ਸਾਲ 10 ਮਈ ਤੋਂ ਸ਼ੁਰੂ ਹੋ ਰਹੀ ਯਾਤਰਾ ਦੇ 10 ਦਿਨਾਂ ਵਿਚ ਰਿਕਾਰਡ 2.81 ਲੱਖ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ। ਇਨ੍ਹਾਂ ਵਿਚੋਂ 1.26 ਲੱਖ ਸ਼ਰਧਾਲੂ ਬੀਤੇ ਚਾਰ ਦਿਨਾਂ ਵਿਚ ਹੀ ਧਾਮ ਪਹੁੰਚੇ ਹਨ।
ਇਸ ਦਾ ਅੰਦਾਜ਼ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2017 ਵਿਚ ਕੇਦਾਰਨਾਥ ਵਿਚ ਸ਼ਰਧਾਲੂਆਂ ਦਾ ਅੰਕੜਾ 4.71 ਲਖ ਸੀ। 2018 ਵਿਚ 9 ਲੱਖ ਤੋਂ ਵਧ ਤੇ 2019 ਵਿਚ 10 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਨੂੰ ਪਹੁੰਚੇ ਸਨ। ਸਾਲ 2020 ਤੇ 2021 ਵਿਚ ਕੋਰੋਨਾਕਾਲ ਵਿਚ ਆਖਰੀ ਮਹੀਨਿਆਂ ਵਿਚ ਯਾਤਰਾ ਨੇ ਕਈ ਉਪਲਬਧੀਆਂ ਹਾਸਲ ਕੀਤੀਆਂ ਜਦੋਂ ਕਿ 2022 ਵਿਚ 15.63 ਲੱਖ ਤੇ 2023 ਵਿਚ ਕੇਦਾਰਨਾਥ ਵਿਚ ਰਿਕਾਰਡ 19 ਲੱਖ ਤੋਂ ਵੱਧ ਸ਼ਿਵ ਭਗਤਾਂ ਨੇ ਦਰਸ਼ਨ ਕੀਤੇ। ਇਸ ਸਾਲ ਯਾਤਰਾ ਰੋਜ਼ਾਨਾ ਨਵੇਂ ਰਿਕਾਰਡ ਬਣਾ ਰਹੀ ਹੈ।
ਇਹ ਵੀ ਪੜ੍ਹੋ : ਰਵੀ ਦਹੀਆ ਨੂੰ ਝਟਕਾ! WFI ਬੋਲਿਆ- ‘ਜਿਸ ਨੇ ਕੋਟਾ ਜਿੱਤਿਆ, ਉਹੀ ਪੈਰਿਸ ਓਲੰਪਿਕ ਵਿਚ ਜਾਵੇਗਾ’
ਪੰਚ ਕੇਦਾਰ ਵਿਚ ਮੁੱਖ ਤੇ ਭਗਵਾਨ ਆਸ਼ੂਤੋਸ਼ ਦੇ ਦੁਆਦਸ਼ ਜਯੋਤੀਲਿੰਗਾਂ ਵਿਚੋਂ ਇਕ ਕੇਦਾਰਨਾਥ ਧਾਮ ਵਿਚ ਬੀਤੇ 9 ਸਾਲ ਤੋਂ ਦੁਬਾਰਾ ਨਿਰਮਾਣ ਦੇ ਕੰਮ ਚੱਲ ਰਹੇ ਹਨ। ਸਾਲ 2017 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀਧਾਮ ਪਹੁੰਚੇ ਤੇ ਪੁਨਰ ਨਿਰਮਾਣ ਕੰਮ ਨੂੰ ਆਪਣੇ ਡ੍ਰੀਮ ਪ੍ਰਾਜੈਕਟ ਵਿਚ ਸ਼ਾਮਲ ਕਰਦੇ ਹੋਏ ਇਸ ਨੂੰ ਤਿੰਨ ਪੜਾਅ ਵਿਚ ਪੂਰਾ ਕਰਨ ਲਈ 5 ਯੋਜਨਾਵਾਂ ਦਾ ਉਦਘਾਟਨ ਵੀ ਕੀਤਾ।