110 civilians killed northeast nigeria attack un: ਨਾਈਜੀਰੀਆ ‘ਚ ਇਸਲਾਮਿਕ ਟੇਰਰ ਗਰੁੱਪ ਬੋਕੋ ਹਰਮ ਦੇ ਅੱਤਵਾਦੀਆਂ ਨੇ 110 ਲੋਕਾਂ ਦੀ ਹੱਤਿਆ ਕਰ ਦਿੱਤੀ।ਅੱਤਵਾਦੀਆਂ ਨੇ ਇੱਥੇ ਇੱਕ ਪਿੰਡ ‘ਤੇ ਹਮਲਾ ਕੀਤਾ।ਦੱਸਣਯੋਗ ਹੈ ਕਿ ਖੇਤਾਂ ‘ਚ ਕੰਮ ਕਰ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ।ਉਨਾਂ ਨੂੰ ਫੜ ਕੇ ਪਹਿਲਾਂ ਉਨ੍ਹਾਂ ਦੇ ਹੱਥ-ਪੈਰ ਬੰਨ ਦਿੱਤੇ ਗਏ ਅਤੇ ਫਿਰ ਸਾਰਿਆਂ ਦੀਆਂ ਧੌਣਾਂ ਰੇਤ ਦਿੱਤੀਆਂ ਗਈਆਂ।ਯੂਨਾਈਟਿਡ ਨੇਸ਼ੰਸ਼ ਨੇ ਇਸ ਘਟਨਾ ਦੀ ਨਿੰਦਾ
ਕਰਦਿਆਂ ਹੋਏ ਦੁੱਖ ਪ੍ਰਗਟ ਕੀਤਾ ਹੈ।ਘਟਨਾ ਸ਼ਨੀਵਾਰ ਦੀ ਹੈ।ਨਾਰਥ ਈਸਟ ਨਾਈਜੀਰੀਆ ਦੇ ਮੈਦੂਗੁਰੀ ਸ਼ਹਿਰ ਦੇ ਕੋਲ ਇੱਕ ਪਿੰਡ ਬੋਕੋ ਹਰਮ ਦੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ।ਘਟਨਾ ਤੋਂ ਬਾਅਦ ਮੌਕੇ ‘ਤੇ 43 ਲਾਸ਼ਾਂ ਬਰਾਮਦ ਕੀਤੀਆਂ ਗਈਆਂ।ਬਾਅਦ ‘ਚ ਇਹ ਅੰਕੜਾ ਵੱਧ ਕੇ 110 ਤੋਂ ਜਿਆਦਾ ਹੋ ਗਿਆ।ਯੂਐੱਨ ਨੇ ਵੀ ਕਿਹਾ ਕਿ ਇੱਥੇ ਮਰਨ ਵਾਲਿਆਂ ਦੀ ਗਿਣਤੀ 110 ਤੋਂ ਵੀ ਵੱਧ ਹੈ।ਜਿਹਾਦੀ ਗਤੀਵਿਧੀਆਂ ਦਾ ਵਿਰੋਧ ਕਰਨ ਵਾਲੀ ਮਿਲਿਸ਼ਿਯਾ ਨੇ ਨੇਤਾ ਬਾਬਾਕੁਰਾ ਕੋਲੋ ਨੇ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਨੂੰ ਪਹਿਲਾਂ ਰੱਸੀਆਂ ਨਾਲ ਬੰਨਿਆ ਗਿਆ ਅਤੇ ਫਿਰ ਗਲੇ ਵੱਡੇ ਗਏ।ਬਾਬਾਕੁਰਾ ਨੇ ਦੱਸਿਆ ਕਿ ਇਸ ਇਲਾਕੇ ‘ਚ ਬੋਕੋ ਹਰਮ ਅੱਤਵਾਦੀ ਸੰਗਠਨ ਸਰਗਰਮ ਹੈ।ਕਈ ਸਾਲਾਂ ਤੋਂ ਉਹ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਹਮਲੇ ਦੀ ਨਿੰਦਾ ਕੀਤੀ।ਉਨ੍ਹਾਂ ਨੇ ਕਿਹਾ ਕਿ ਇਨਾਂ ਹੱਤਿਆਵਾਂ ਤੋਂ ਨਾਲ ਪੂਰਾ ਦੇਸ਼ ਸਦਮੇ ‘ਚ ਹੈ।ਅਸੀਂ ਹਾਲਾਤਾਂ ‘ਤੇ ਨਜ਼ਰ ਰੱਖੀ ਹੋਈ ਹੈ।ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਸਖਤ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਦੇਖੋ:ਬੀਬੀਆਂ ਨੇ Kangana Ranaut ਸਮੇਤ Modi ਸਰਕਾਰ ਦੀ ਲਿਆ ਦਿੱਤੀ ਹਨੇਰੀ, ਕੰਗਣਾ ਰਣੌਤ ਨੂੰ ਦੱਸਿਆ ਵਿਕਾਊ