ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਦੇ ਆਪਣੇ ਰੇਡਿਓ ਪ੍ਰੋਗਰਾਮ ‘ਮਨ ਕੀ ਬਾਤ’ ਦੇ ਆਖਰੀ ਐਪੀਸੋਡ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ ਹਨ। ‘ਮਨ ਕੀ ਬਾਤ’ ਦਾ ਅੱਜ 117ਵਾਂ ਐਪੀਸੋਡ ਹੈ। ਉਨ੍ਹਾਂ ਨੇ ਕਿਹਾ, “ਅਗਲੇ ਸਾਲ, ਸਾਡੇ ਦੇਸ਼ ਵਿਚ ਪਹਿਲੀ ਵਾਰ ਵਿਸ਼ਵ ਆਡੀਓ ਵਿਜ਼ੂਅਲ ਐਂਟਰਟੇਨਮੈਂਟ ਸਮਿਟ ਯਾਨੀ ਡਬਲਯੂ.ਏ/ਵੀ.ਈ.ਐਸ. ਦਾ ਆਯੋਜਨ ਕੀਤਾ ਜਾ ਰਿਹਾ ਹੈ। ਡਬਲਯੂ.ਏ/ਵੀ.ਈ.ਐਸ. ਸੰਮੇਲਨ ਵਿਚ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਦਿੱਗਜ ਅਤੇ ਰਚਨਾਤਮਕ ਜਗਤ ਦੇ ਲੋਕ ਭਾਰਤ ਆਉਣਗੇ। ਇਹ ਸੰਮੇਲਨ ਭਾਰਤ ਨੂੰ ਗਲੋਬਲ ਸਮੱਗਰੀ ਨਿਰਮਾਣ ਦਾ ਕੇਂਦਰ ਬਣਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ…”।
ਉਨ੍ਹਾਂ ਨੇ ਕਿਹਾ, “ਰਾਜ ਕਪੂਰ ਜੀ ਨੇ ਫ਼ਿਲਮਾਂ ਰਾਹੀਂ ਦੁਨੀਆ ਨੂੰ ਭਾਰਤ ਦੀ ਸਾਫਟ ਪਾਵਰ ਤੋਂ ਜਾਣੂ ਕਰਵਾਇਆ। ਰਫੀ ਸਾਹਬ ਦੀ ਆਵਾਜ਼ ‘ਚ ਉਹ ਜਾਦੂ ਸੀ, ਜਿਸ ਨੇ ਹਰ ਦਿਲ ਨੂੰ ਛੂਹ ਲਿਆ। ਭਗਤੀ ਗੀਤ ਹੋਵੇ ਜਾਂ ਰੋਮਾਂਟਿਕ ਗੀਤ, ਉਦਾਸ ਗੀਤ, ਉਨ੍ਹਾਂ ਨੇ ਆਪਣੀ ਆਵਾਜ਼ ਨਾਲ ਹਰ ਜਜ਼ਬਾਤ ਨੂੰ ਜਿਊਂਦਾ ਕੀਤਾ। ਅਕੀਨੇਨੀ ਨਾਗੇਸ਼ਵਰ ਰਾਓ ਗਾਰੂ ਨੇ ਤੇਲਗੂ ਸਿਨੇਮਾ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ, ਉਨ੍ਹਾਂ ਦੀਆਂ ਫ਼ਿਲਮਾਂ ਨੇ ਤਪਨ ਸਿਨਹਾ ਜੀ ਦੀਆਂ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਪੇਸ਼ ਕੀਤਾ ਹੈ ਫ਼ਿਲਮਾਂ ਨੇ ਸਮਾਜ ਨੂੰ ਇਕ ਨਵੀਂ ਨਜ਼ਰ ਦਿੱਤੀ।
ਇਹ ਵੀ ਪੜ੍ਹੋ : ਦੱਖਣੀ ਕੋਰੀਆ ‘ਚ ਵਾਪਰਿਆ ਵੱਡਾ ਹਾ/ਦਸਾ, ਸਵਾਰੀਆਂ ਨਾਲ ਭਰਿਆ ਜਹਾਜ਼ ਹੋਇਆ ਕ੍ਰੈ.ਸ਼
ਵੀਡੀਓ ਲਈ ਕਲਿੱਕ ਕਰੋ -: