ਬੇਂਗਲੁਰੂ ਵਿਚ ਪਾਨ ਖਾਣ ਨਾਲ ਇਕ 12 ਸਾਲਾ ਬੱਚੀ ਦੀ ਸਿਹਤ ਵਿਗੜ ਗਈ। ਬੱਚੀ ਦੇ ਪੇਟ ਵਿਚ ਛੇਕ ਹੋ ਗਿਆ ਹੈ। ਇਹ ਕੋਈ ਨਾਰਮਲ ਪਾਣ ਨਹੀਂ ਸੀ ਸਗੋਂ ਸੋਸ਼ਲ ਮੀਡੀਆ ‘ਤੇ ਰੀਲਸ ਵਿਚ ਟ੍ਰੇਂਡ ਹੋਣ ਵਾਲਾ ਸਮੋਕ ਪਾਨ ਸੀ। ਹਾਲਾਂਕਿ ਸਰਜਰੀ ਦੇ ਬਾਅਦ ਬੱਚੀ ਦੀ ਹਾਲਤ ਠੀਕ ਹੈ ਪਰ ਇਹ ਘਟਨਾ ਚੇਤਾਵਨੀ ਦੀ ਤਰ੍ਹਾਂ ਹੈ ਤੁਸੀਂ ਕਿਸੇ ਵੀ ਚੀਜ਼ ਨੂੰ ਟ੍ਰਾਈ ਕਰਨ ਤੋਂ ਪਹਿਲਾਂ ਉਸ ਵਿਚ ਮੌਜੂਦ ਚੀਜ਼ਾਂ ਦੀ ਪੂਰੀ ਜਾਣਕਾਰੀ ਨੂੰ ਜਾਣ ਲਓ।
ਬੱਚੀ ਕਿਸੇ ਵਿਆਹ ਸਮਾਰੋਹ ਵਿਚ ਸੀ ਜਿਥੇ ਮਹਿਮਾਨਾਂ ਨੂੰ ਸਮੋਕ ਪਾਨ ਖਾਧੇ ਦੇਖ ਖੁਦ ਵੀ ਇਸ ਨੂੰ ਟ੍ਰਾਈ ਕੀਤਾ। ਪਾਨ ਖਾਂਦੇ ਹੀ ਉਸ ਨੂੰ ਤੇਜ਼ ਪੇਟ ਦਰਦ ਹੋਇਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਜਿਥੇ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਪੇਟ ਵਿਚ ਛੇਕ ਹੋ ਗਿਆ ਹੈ ਜਿਸ ਦੇ ਬਾਅਦ ਡਾਕਟਰਾਂ ਨੂੰ ਆਪ੍ਰੇਸ਼ਨ ਕਰਕੇ ਉਸ ਦੇ ਪੇਟ ਦਾ ਇਕ ਹਿੱਸਾ ਕੱਢਣਾ ਪਿਆ।
ਸਮੋਕ ਪਾਨ ਬਣਾਉਣ ਲਈ ਪਾਨ ਦੇ ਮਿਸ਼ਰਣ ਵਿਚ ਲੀਕਵਡ ਨਾਈਟ੍ਰੋਜਨ ਪਾਇਆ ਜਾਂਦਾ ਹੈ। ਲੀਕਵਡ ਨਾਈਟ੍ਰੋਜਨ ਬਹੁਤ ਘੱਟ ਤਾਪਮਾਨ ਵਾਲਾ ਤਰਲ ਹੁੰਦਾ ਹੈ ਜੋ ਵਾਸ਼ਪੀਕਰਨ ਹੋ ਕੇ ਧੂੰਆਂ ਪੈਦਾ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਪਾਨ ਨੂੰ ਸਮੋਕ ਪਾਨ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਭਾਰਤ-ਪਾਕਿਸਤਾਨ ਸਰਹੱਦ ਸੀਲ, DC ਨੇ ਨਾਕਿਆਂ ‘ਤੇ CCTV ਲਗਾਉਣ ਦੇ ਦਿੱਤੇ ਹੁਕਮ
ਲੀਕਵਡ ਨਾਈਟ੍ਰੋਜਨ ਦਾ ਸੇਵਨ ਜਾਂ ਸਿੱਧੇ ਸੰਪਰਕ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਇਹ ਪੇਟ ਤੇ ਅੰਤੜੀਆਂ ਨੂੰ ਗੰਭੀਰ ਤੌਰ ‘ਤੇ ਨੁਕਸਾਨ ਪਹੁੰਚਾ ਸਕਦਾ ਹੈ ਜਿਸ ਨਾਲ ਛੇਕ, ਇੰਟਰਨਲ ਬਲੀਡਿੰਗ ਤੇ ਇਥੋਂ ਤਕ ਦੀ ਮੌਤ ਹੋ ਸਕਦੀ ਹੈ।