ਰੀਵਾ ਵਿਚ ਬੀਤੀ ਰਾਤ 160 ਫੁੱਟ ਡੂੰਘੇ ਬੋਰਵੈੱਲ ‘ਚ 6 ਸਾਲਾ ਮਾਸੂਮ ਡਿੱਗ ਗਿਆ। ਬੋਰਵੈੱਲ ਵਿਚ ਡਿੱਗੇ 6 ਸਾਲ ਦੇ ਬੱਚੇ ਨੂੰ ਕੱਢਣ ਦਾ ਕੰਮ ਚੱਲ ਰਿਹਾ ਹੈ। ਬੋਰਵੈੱਲ ਦੇ ਪੈਰਲਲ 60 ਫੁੱਟ ਤੋਂ ਜ਼ਿਆਦਾ ਖੁਦਾਈ ਦੇ ਬਾਅਦ ਪਾਣੀ ਨਿਕਲ ਆਇਆ। ਬੱਚੇ ਦੀ ਮਾਂ ਸ਼ੀਲਾ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮਾਮਲਾ ਰੀਵਾ ਜ਼ਿਲ੍ਹੇ ਮੁੱਖ ਦਫਤਰ ਤੋਂ ਲਗਭਗ 90 ਕਿਲੋਮੀਟਰ ਦੂਰ ਜਨੇਹ ਥਾਣਾ ਖੇਤਰ ਦੇ ਮਨਿਕਾ ਪਿੰਡ ਦਾ ਹੈ। ਬੱਚੇ ਮਯੰਕ ਦੇ ਪਿਤਾ ਵਿਜੇ ਆਦਿਵਾਸੀ ਹਨ। ਉਹ ਖੇਤ ਵਿਚ ਬੱਚਿਆਂ ਨਲਾ ਖੇਡ ਰਿਹਾ ਸੀ। ਇਸੇ ਦੌਰਾਨ ਖੇਤ ਵਿਚ ਹੀ ਖੁੱਲ੍ਹੇ ਪਏ ਬੋਰਵੈੱਲ ਵਿਚ ਡਿੱਗ ਗਿਆ। ਰੈਸਕਿਊ ਟੀਮ ਬੋਰਵੈੱਲ ਦੇ ਬਰਾਬਰ 10 ਜੇਸੀਬੀ ਮਸ਼ੀਨਾਂ ਨਾਲ ਖੁਦਾਈ ਕਰ ਰਹੀ ਹੈ। ਫਿਲਹਾਲ ਬੱਚੇ ਦੀ ਕੋਈ ਹਲਚਲ ਨਹੀਂ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਉਪਰ ਮਿੱਟੀ ਆਉਣ ਕਾਰਨ ਉਹ ਡੂੰਘਾਈ ਵਿਚ ਚਲਾ ਗਿਆ।
ਬੱਚੇ ਦੀ ਮਾਂ ਸ਼ੀਲਾ ਆਪਣੀ ਮਾਸੂਮ ਧੀ ਨੂੰ ਗੋਦ ਵਿਚ ਲੈ ਕੇ ਰਾਤ ਭਰ ਘਟਨਾ ਵਾਲੀ ਥਾਂ ‘ਤੇ ਬੈਠੀ ਰਹੀ। ਦਾਦਾ ਹਿੰਚਲਾਲ ਆਦਿਵਾਸੀ ਨੂੰ ਮਯੰਕ ਦੇ ਸੁਰੱਖਿਆ ਬਾਹਰ ਨਿਕਲਣ ਦੀ ਉਮੀਦ ਹੈ।ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ‘ਤੇ ਭਰੋਸਾ ਹੈ।
ਵੀਡੀਓ ਲਈ ਕਲਿੱਕ ਕਰੋ -: