20 UP Assembly staffers: ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ 20 ਸਟਾਫ ਟੈਸਟ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਅਤੇ ਹੋਰ 600 ਕਰਮਚਾਰੀਆਂ ਦਾ ਟੈਸਟ ਕੀਤਾ ਗਿਆ ਸੀ । ਕੋਰੋਨਾ ਪਾਜ਼ੀਟਿਵ ਮਿਲੇ ਵਿਧਾਨ ਸਭਾ ਦੇ ਸਟਾਫ ਵਿੱਚ ਸੁਰੱਖਿਆ ਗਾਰਡ ਵੀ ਸ਼ਾਮਿਲ ਹਨ। ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 20 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ । ਮਾਨਸੂਨ ਸੈਸ਼ਨ ਤੋਂ ਪਹਿਲਾਂ ਸਾਰੇ ਵਿਧਾਇਕਾਂ ਅਤੇ ਵਿਧਾਨ ਸਭਾ ਦੇ ਸਾਰੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਸੀ। ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਤਿੰਨ ਦਿਨਾਂ ਦਾ ਹੋਵੇਗਾ।
ਵਿਧਾਨ ਸਭਾ ਦੇ ਸਪੀਕਰ ਹਿਰਦੇ ਨਾਰਾਇਣ ਦੀਕਸ਼ਿਤ ਨੇ ਦੱਸਿਆ ਸੀ ਕਿ ਕੋਰੋਨਾ ਦੇ ਲਾਗ ਨੂੰ ਰੋਕਣ ਲਈ ਲੋੜੀਂਦੀਆਂ ਸਾਵਧਾਨੀ ਵਰਤਣ ਲਈ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਹੈ। ਵਿਧਾਨ ਸਭਾ ਦੇ ਸਪੀਕਰ ਅੱਜ ਵਿਧਾਨ ਸਭਾ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਇਸ ਤੋਂ ਬਾਅਦ 19 ਅਗਸਤ ਨੂੰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਮੀਟਿੰਗ ਹੋਵੇਗੀ, ਜਿਸ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੌਜੂਦ ਰਹਿਣਗੇ।
ਸਪੀਕਰ ਅਨੁਸਾਰ ਸਮਾਜਿਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਸਦਨ ਵਿੱਚ ਵਿਧਾਇਕਾਂ ਦੀਆਂ ਸੀਟਾਂ ਦੇ ਵਿਚਕਾਰ ਇੱਕ ਸੀਟ ਦਾ ਗੈਪ ਰਹੇਗਾ। ਲਾਬੀ ਖੇਤਰ ਅਤੇ ਦਰਸ਼ਕ ਗੈਲਰੀ ਵੀ ਵਰਤੀ ਜਾਵੇਗੀ। ਨਿਯਮਾਂ ਦੇ ਅਨੁਸਾਰ 6 ਮਹੀਨਿਆਂ ਦੇ ਅੰਦਰ ਸੈਸ਼ਨ ਬੁਲਾਉਣਾ ਜ਼ਰੂਰੀ ਹੈ। ਇਸੇ ਲਈ ਤਿੰਨ ਦਿਨਾਂ ਸੈਸ਼ਨ ਬੁਲਾਇਆ ਗਿਆ ਹੈ। ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਸੈਸ਼ਨ ਦੌਰਾਨ ਸਵੱਛਤਾ ਅਤੇ ਥਰਮਲ ਸਕ੍ਰੀਨਿੰਗ ਦਾ ਵੀ ਪ੍ਰਬੰਧ ਕੀਤਾ ਜਾਵੇਗਾ ।