ਜੰਮੂ-ਕਸ਼ੀਮਰ ਦੇ ਮਸ਼ਹੂਰ ਸੈਲਾਨੀ ਸਥਾਨ ਪਹਿਲਗਾਮ ਦੇ ਬੈਸਰਨ ਵਿੱਚ ਮੰਗਲਵਾਰ ਦੁਪਹਿਰ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਕਰੀਬ 27 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਅਧਿਕਾਰਕ ਤੌਰ ‘ਤੇ 26 ਲੋਕਾਂ ਦੇ ਮੌਤ ਦੀ ਪੁਸ਼ਟੀ ਹੋਈ ਹੈ। ਉੱਥੇ ਹੀ ਕਰੀਬ 17 ਲੋਕ ਜ਼ਖਮੀ ਹਨ। ਮ੍ਰਿਤਕਾਂ ਵਿੱਚ ਇਜ਼ਰਾਇਲ ਅਤੇ ਇਟਲੀ ਦੇ 2 ਵਿਦੇਸ਼ੀ ਸੈਲਾਨੀ ਦੇ ਨਾਲ-ਨਾਲ ਦੇਸ਼ ਦੇ ਹਪੋਰ ਕਈ ਸੂਬਿਆਂ ਦੇ ਸੈਲਾਨੀ ਅਤੇ ਲੋਕ ਵੀ ਸ਼ਾਮਿਲ ਹਨ।

ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ ਨੂੰ ਹੋਏ ਘਾਤਕ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਸ਼੍ਰੀਨਗਰ ਲਿਆਂਦੀਆਂ ਗਈਆਂ ਜਿੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰ ਅਧਿਕਾਰੀਆਂ ਨੇ ਪੁਲਿਸ ਕੰਟਰੋਲ ਰੂਮ ਵਿੱਚ ਸ਼ਰਧਾਂਜਲੀ ਭੇਂਟ ਕੀਤੀ। ਅਧਿਕਾਰੀਆਂ ਨੇ ਕਿਹਾ, “ਸਾਨੂੰ 26 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਨੂੰ (ਬੁੱਧਵਾਰ ਸਵੇਰੇ) ਸਰਕਾਰੀ ਮੈਡੀਕਲ ਸੈਂਟਰ ਭੇਜ ਦਿੱਤਾ ਗਿਆ ਹੈ।”
(2).jpeg)
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਜੰਮੂ-ਕਸ਼ਮੀਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਸ ਰਾਹੀਂ ਦੇਸ਼ ਅਤੇ ਦੁਨੀਆ ਦੇ ਲੋਕ ਪਹਿਲਗਾਮ ਵਿੱਚ ਫਸੇ ਆਪਣੇ ਅਜ਼ੀਜ਼ਾਂ ਦਾ ਹਾਲ-ਚਾਲ ਜਾਣ ਸਕਦੇ ਹਨ। ਐਮਰਜੈਂਸੀ ਕੰਟਰੋਲ ਰੂਮ- ਸ੍ਰੀਨਗਰ: 0194-2457543, 0194-2483651, ਆਦਿਲ ਫਰੀਦ, ਏਡੀਸੀ ਸ੍ਰੀਨਗਰ – 7006058623, ਅਨੰਤਨਾਗ ਪੁਲਿਸ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ। ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਮੋਬਾਈਲ ਨੰਬਰ 9596777669 ਅਤੇ ਫ਼ੋਨ ਨੰਬਰ 01932225870 ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, 9419051940 ਨੰਬਰ ‘ਤੇ ਵਟਸਐਪ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪਹਿਲਗਾਮ ਹ.ਮਲੇ ਮਗਰੋਂ ਪੰਜਾਬ ‘ਚ ਰੈੱਡ ਅਲਰਟ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ
ਵੀਡੀਓ ਲਈ ਕਲਿੱਕ ਕਰੋ -:
























