ਇਸ ਵੇਲੇ ਦੀ ਵੱਡੀ ਖਬਰ ਪੱਛਮੀ ਬੰਗਾਲ ਤੋਂ ਸਾਹਮਣੇ ਆਈ ਹੈ। ਲੋਕ ਸਭਾ ਚੋਣਾਂ ਵਿਚਾਲੇ ਆਬਕਾਰੀ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ 5 ਕਰੋੜ ਤੋਂ ਵੱਧ ਦੀ ਸ਼ਰਾਬ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਦੇਸ਼ ਵਿਚ ਚੋਣਾਂ ਦਾ ਮਾਹੌਲ ਹੈ, ਜਿਸ ਕਾਰਨ ਪੁਲਿਸ ਕਾਫੀ ਅਲਰਟ ਹੈ। ਅਜਿਹੇ ਵਿਚ ਆਬਕਾਰੀ ਵਿਭਾਗ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਦੱਸ ਦੇਈਏ ਕਿ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲਦੀ ਹੈ ਜਿਸ ਦੇ ਆਧਾਰ ‘ਤੇ ਉਸ ਵੱਲੋਂ ਘਰ ਵਿਚ ਛਾਪੇਮਾਰੀ ਕੀਤੀ ਜਾਂਦੀ ਹੈ। ਘਰ ਵਿਚ ਰੇਡ ਕੀਤੀ ਜਾਂਦੀ ਹੈ। ਘਰ ਵਿਚੋਂ 5 ਕਰੋੜ ਤੋਂ ਵੱਧ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾਂਦੇ ਹਨ। ਇਸ ਵਿਚ ਸ਼ਰਾਬ ਦੀਆਂ ਬੋਤਲਾਂ ਸਣੇ ਸਪੀਰਿਟ ਬਰਾਮਦ ਕੀਤਾ ਗਿਆ ਹੈ। 5.20 ਕਰੋੜ ਦੇ ਨਸੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਥੇ ਵੱਡੇ ਪੱਧਰ ‘ਤੇ ਗੋਰਖਧੰਦਾ ਚੱਲ ਰਿਹਾ ਸੀ ਜਿਸ ਦਾ ਆਬਕਾਰੀ ਵਿਭਾਗ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: