5 more covid vaccines by oct sputnik: ਕਈ ਸੂਬਿਆਂ ‘ਚ ਕੋਰੋਨਾ ਵੈਕਸੀਨ ਦੀ ਕਮੀ ਦੌਰਾਨ ਕੇਂਦਰ ਸਰਕਾਰ ਇਨ੍ਹਾਂ ਦਾ ਪ੍ਰੋਡਕਸ਼ਨ ਵਧਾਉਣ ‘ਤੇ ਜ਼ੋਰ ਦੇ ਰਹੀ ਹੈ।ਨਾਲ ਹੀ ਨਵੀਆਂ ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ।ਸਭ ਤੋਂ ਪਹਿਲਾਂ ਰੂਸ ਦੀ ਸਪੁਤਨਿਕ-ਵੀ ਨੂੰ ਐਮਰਜੈਂਸੀ ਯੂਜ਼ ਲਈ ਅਪਰੂਵਲ ਮਿਲ ਸਕਦਾ ਹੈ।ਅਗਲੇ 10 ਦਿਨਾਂ ‘ਚ ਇਸ ‘ਤੇ ਫੈਸਲਾ ਹੋਣ ਦੀ ਉਮੀਦ ਹੈ।ਸਰਕਾਰ ਦੇ ਸੂਤਰਾਂ ਮੁਤਾਬਕ, ਇਸ ਸਾਲ ਅਕਤੂਬਰ ਤੱਕ ਭਾਰਤ ‘ਚ 5 ਨਵੀਆਂ ਵੈਕਸੀਨ ਮਿਲ ਸਕਣਗੀਆਂ।ਭਾਰਤ ‘ਚ ਇਸ ਸਮੇਂ ਕੋਵਿਸ਼ੀਲ਼ਡ ਅਤੇ ਕੋਵੈਕਸੀਨ ਦੀ ਵਰਤੋਂ ਹੋ ਰਹੀ ਹੈ।ਐਕਸਟਰਾ ਡੋਜ਼ ਦਾ ਇੰਤਜ਼ਾਮ ਕਰਨ ਲਈ ਸਰਕਾਰ ਰਣਨੀਤੀ ਬਦਲ ਸਕਦੀ ਹੈ।
ਇਸਦੇ ਲਈ ਨਵੀਂ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ।ਇਨਾਂ ‘ਚ ਡਾ. ਰੇਡਡੀਜ਼ ਦੇ ਨਾਲ ਸਾਝੀਦਾਰੀ ਵਾਲੀ ਸਪੁਤਨਿਕ-ਵੀ, ਅਮਰੀਕੀ ਕੰਪਨੀ ਜਾਨਸਨ ਐਂਡ ਜਾਨਸਨ, ਨੋਵਾਵੈਕਸ ਵੈਕਸੀਨ(ਸੀਰਮ ਇੰਡੀਆ), ਜਾਈਡਸ ਕੈਡਿਲਾ ਅਤੇ ਭਾਰਤ ਬਾਇਉਟਿਕ ਦੀ ਇੰਟ੍ਰਾਨੇਜਲ ਵੈਕਸੀਨ ਸ਼ਾਮਲ ਹੈ।ਦੇਸ਼ ‘ਚ ਨਵੀਂ ਵੈਕਸੀਨ ਨੂੰ ਅਪਰੂਵਲ ਦਿੰਦੇ ਸਮੇਂ ਸਰਕਾਰ ਸੇਫਟੀ ਅਤੇ ਏਐੱਫਕੇਸੀ ਨੂੰ ਪਹਿਲ ਦੇ ਰਹੀ ਹੈ।ਇਸ ਸਮੇਂ ਕਰੀਬ 20 ਵੈਕਸੀਨ ਵੱਖ-ਵੱਖ ਕਲੀਨਿਕਲ ਅਤੇ ਪ੍ਰੀ-ਕਲੀਨੀਕਲ ਸਟੇਜ ‘ਚ ਹੈ।ਇਸ ‘ਚ ਸਪੁਤਨਿਕ-ਵੀ ਨੂੰ ਸਭ ਤੋਂ ਪਹਿਲਾਂ ਮਨਜ਼ੂਰੀ ਮਿਲ ਸਕਦੀ ਹੈ।ਰਸ਼ੀਅਨ ਡਾਇਰੈਕਟ ਇਨਵੈਸਟਮੈਂਟ ਫੰਡ ਨੇ ਇਸ ਵੈਕਸੀਨ ਦੇ ਪ੍ਰੋਡਕਸ਼ਨ ਲਈ ਹੈਦਰਾਬਾਦ ਦੀ ਡਾ. ਰੇਡੀਜ਼ ਲੈਬੋਰੇਟਰੀਜ਼, ਹੇਟੇਰੋ ਬਾਇਉਫਾਰਮ, ਗਲੈਂਡ ਫਾਰਮ, ਸਟੇਲਿਸ ਬਾਇਉਫਾਰਮ ਅਤੇ ਵਿਚਰੋ ਬਾਇਉਟਿਕ ਵਰਗੀ ਭਾਰਤੀ ਕੰਪਨੀਆਂ ਦੇ ਨਾਲ ਕਰਾਰ ਕੀਤਾ ਹੈ।ਦੇਸ਼ ‘ਚ 8.5 ਕਰੋੜ ਡੋਜ਼ ਦੀ ਪ੍ਰੋਡਕਸ਼ਨ ਕੈਪੇਸਿਟੀ ਦੇ ਨਾਲ ਸਪੁਤਨਿਕ-V ਕੋਰੋਨਾ ਨਾਲ ਲੜਾਈ ‘ਚ ਵੱਡੀ ਮੱਦਦਗਾਰ ਸਾਬਿਤ ਹੋਵੇਗੀ।
ਕਿਸਾਨਾਂ ਨੇ ਮੰਡੀ ‘ਚੋ ਧੱਕੇ ਮਾਰ-ਮਾਰ ਬਾਹਰ ਕੱਢਿਆ BJP ਦਾ ਲੀਡਰ, ਰੋਕਣ ਆਈ ਪੁਲਿਸ ਨਾਲ ਵੀ ਲੈ ਲਈ ਟੱਕਰ