ਭਾਰਤ ਵਿਚ ਸੰਯੁਕਤ ਪਰਿਵਾਰ ਦਾ ਚਲਨ ਕਾਫੀ ਪੁਰਾਮਾ ਹੈ। ਲੰਬੇ ਸਮੇਂ ਤੋਂ ਇਥੇ ਕਈ ਪੀੜ੍ਹੀਆਂ ਨਾਲ ਰਹਿੰਦੀਆਂ ਆਈਆਂ ਹਨ। ਸੰਯੁਕਤ ਪਰਿਵਾਰ ਵਿਚ ਰਹਿਣ ਦੇ ਕਈ ਫਾਇਦੇ ਹੁੰਦੇ ਹਨ। ਇਥੇ ਤੁਹਾਨੂੰ ਇਕੱਲਾਪਣ ਮਹਿਸੂਸ ਨਹੀਂ ਹੋਵੇਗਾ ਪਰ ਕੁਝ ਖਾਮੀਆਂ ਵੀ ਹਨ। ਸੰਯੁਕਤ ਪਰਿਵਾਰ ਵਿਚ ਕਈ ਵਾਰ ਝਗੜੇ ਹੁੰਦੇ ਹਨ ਪਰ ਪਹਿਲਾਂ ਲੋਕ ਇਨ੍ਹਾਂ ਝਗੜਿਆਂ ਦੇ ਬਾਅਦ ਵੀ ਇਕੱਠੇ ਰਹਿੰਦੇ ਸਨ।
ਅਜਿਹੀ ਹੀ ਇਕ ਪਰਿਵਾਰ ਅਜਮੇਰ ਵਿਚ ਰਹਿੰਦਾ ਹੈ। ਰਾਜਸਥਾਨ ਦੇ ਬਾਗੜੀ ਮਾਲੀ ਪਰਿਵਾਰ ਨੂੰ ਜ਼ਿਆਦਾਤਰ ਲੋਕ ਜਾਣਦੇ ਹਨ। ਇਸ ਪਰਿਵਾਰ ਦਾ ਇਹ ਨਾਂ ਤੇ ਸ਼ੌਹਰਤ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦੀ ਵਜ੍ਹਾ ਤੋਂ ਮਿਲੀ ਹੈ। ਇਸ ਪਰਿਵਾਰ ਵਿਚ ਕੁੱਲ 185 ਮੈਂਬਰ ਹਨ। ਹੁਣ ਕਿਉਂਕਿ ਇੰਨਾ ਵੱਡਾ ਪਰਿਵਾਰ ਹੈ ਤਾਂ ਘਰ ਦੀ ਰਸੋਈ ਵੀ ਵੱਡੀ ਹੋਵੇਗੀ। ਘਰ ਦੀ ਰਸੋਈ ਵਿਚ 11 ਚੁਲ੍ਹੇ ਹਨ ਜਿਸ ‘ਤੇ ਸਾਰਾ ਦਿਨ ਖਾਣਾ ਬਣਦਾ ਰਹਿੰਦਾ ਹੈ। ਇਸ ਪਰਿਵਾਰ ਵਿਚ ਰੋਜ਼ਾਨਾ 65 ਕਿਲੋ ਆਟੇ ਦੀਆਂ ਰੋਟੀਆਂ ਬਣਦੀਆਂ ਹਨ ਤੇ ਲਗਭਗ 50 ਕਿਲੋ ਸਬਜ਼ੀ ਹਰ ਦਿਨ ਪਕਾਈ ਜਾਂਦੀ ਹੈ।
ਇਹ ਵੀ ਪੜ੍ਹੋ : ‘2,000 ਦੇ 97,82 ਫੀਸਦੀ ਨੋਟ ਬੈਂਕਾਂ ‘ਚ ਆਏ ਵਾਪਸ, 7755 ਕਰੋੜ ਦੇ ਨੋਟ ਅਜੇ ਵੀ ਲੋਕਾਂ ਕੋਲ’ : ਆਰਬੀਆਈ
ਇਸ ਪਰਿਵਾਰ ਵਿਚ 6 ਪੀੜ੍ਹੀਆਂ ਇਕੱਠੀਆਂ ਰਹਿੰਦੀਆਂ ਹਨ। ਇਹ ਅਜਮੇਰ ਦੇ ਰਾਮਸਰ ਪਿੰਡ ਵਿਚ ਰਹਿੰਦੇ ਹਨ। ਇਨ੍ਹਾਂ ਨੂੰ ਬਾਗੜੀ ਮਾਲੀ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਯੁਕਤ ਪਰਿਵਾਰ ਵਿਚ 65 ਪੁਰਸ਼, 60 ਔਰਤਾਂ ਤੇ ਕੁੱਲ 60 ਬੱਚੇ ਹਨ। ਸਾਰਿਆਂ ਵਿਚ ਬਹੁਤ ਪਿਆਰ ਹੈ। ਲੋਕ ਇਸ ਪਰਿਵਾਰ ਦੇ ਲਗਾਅ ਦੀ ਮਿਸਾਲ ਦਿੰਦੇ ਹਨ।