ਫੂਡ ਡਲਿਵਰੀ ਪਲੇਟਫਾਰਮ Swiggy ਇਕ ਪਾਪੂਲਰ ਬ੍ਰਾਂਡ ਹੈ ਪਰ ਇਕ ਆਈਸਕ੍ਰੀਮ ਦੀ ਡਲਿਵਰੀ ਨਾ ਕਰਨ ‘ਤੇ ਕੰਪਨੀ ਨੂੰ 5 ਹਜ਼ਾਰ ਰੁਪਏ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ ਕੰਜ਼ਿਊਮਰ ਕੋਰਟ ਨੇ ਸਵੀਗੀ ਨੂੰ ਆਰਡਰ ਦਿੱਤਾ ਹੈ ਕਿ ਉਹ 3000 ਰੁਪਏ ਜੁਰਮਾਨਾ ਤੇ 2000 ਰੁਪਏ ਕਾਨੂੰਨੀ ਫੀਸ ਵਜੋਂ ਕਸਟਮਰ ਨੂੰ ਵਾਪਸ ਕਰੇ।
ਰਿਪੋਰਟ ਮੁਤਾਬਕ Swiggy ਨੂੰ ਬੰਗਲੌਰ ਸਥਿਤ ਕੰਜ਼ਿਊਮਰ ਕੋਰਟ ਨੇ ਹੁਕਮ ਦਿੱਤੇ ਹਨ ਕਿ ਉਹ ਗਾਹਕ ਨੂੰ ਆਈਸਕ੍ਰੀਮ ਦੀ ਕੀਮਤ 187 ਰੁਪਏ ਵੀ ਰਿਫੰਡ ਕਰੇ। ਦੱਸ ਦੇਈਏ ਕਿ ਜਨਵਰੀ 2023 ਵਿਚ Swiggy App ਦਾ ਇਸਤੇਮਾਲ ਕਰਦੇ ਹੋਏ ਇਕ ਆਈਸਕ੍ਰੀਮ ਦਾ ਆਰਡਰ ਕੀਤਾ। ਇਸ ਆਈਸਕ੍ਰੀਮ ਦਾ ਨਾਂ Nutty Death by Choclate ਸੀ ਤੇ ਇਸ ਦੀ ਕੀਮਤ 187 ਰੁਪਏ ਦੱਸੀ ਹੈ। ਗਾਹਕ ਨੇ ਦੱਸਿਆ ਕਿ ਉਸ ਨੂੰ ਆਈਸਕ੍ਰੀਮ ਡਲਿਵਰ ਨਹੀਂ ਹੋਈ ਤੇ ਐਪ ‘ਤੇ ਡਲੀਵਰਡ ਦਾ ਸਟੇਟਸ ਆਉਣ ਲੱਗਾ।
ਸ਼ਿਕਾਇਤ ਮੁਤਾਬਕ ਡਲਿਵਰੀ ਏਜੰਟ ਨੇ ਆਈਸਕ੍ਰੀਮ ਸ਼ਾਪ ਤੋਂ ਆਈਸਕ੍ਰੀਮ ਨੂੰ ਪਿਕ ਤਾਂ ਕੀਤਾ ਪਰ ਉਸ ਨੂੰ ਡਲਿਵਰ ਨਹੀਂ ਕੀਤਾ। ਹਾਲਾਂਕਿ ਐਪ ‘ਤੇ ਬਿਨਾਂ ਡਲਿਵਰੀ ਕੀਤੇ ਡਲੀਵਰਡ ਦਾ ਸਟੇਟਸ ਆਉਣ ਲੱਗਾ। ਇਸ ਮਾਮਲੇ ਨੂੰ ਸ਼ਿਕਾਇਤਕਰਤਾ ਨੇ ਸਵੀਗੀ ਦੇ ਸ਼ੇਅਰ ਕੀਤਾ ਤੇ ਐਪ ਨੇ ਇਸ ‘ਤੇ ਕੋਈ ਰਿਫੰਡ ਵੀ ਨਹੀਂ ਦਿੱਤਾ। ਇਸ ਦੇ ਬਾਅਦ ਸ਼ਿਕਾਇਤਕਰਤਾ ਕੰਜ਼ਿਊਮਰ ਕੋਰਟ ਪਹੁੰਚੀ।
ਇਹ ਵੀ ਪੜ੍ਹੋ : ਮਾਨਸਾ ‘ਚ ਰੇਲ ਹਾਦਸਾ, ਪਟੜੀ ਤੋਂ ਉਤਰੀ ਪਟਾਸ਼ ਨਾਲ ਭਰੀ ਮਾਲਗੱਡੀ , ਆਵਾਜਾਈ ਹੋਈ ਪ੍ਰਭਾਵਿਤ
ਸਵੀਗੀ ਨੇ ਦੱਸਿਆ ਕਿ ਇਹ ਸਿਰਫ ਗਾਹਕ ਤੇ ਰੈਸਟੋਰੈਂਟ ਦੇ ਵਿਚ ਦਾ ਮਾਮਲਾ ਹੈ। ਨਾਲ ਹੀ ਉਸ ਦੇ ਡਲਿਵਰੀ ਏਜੰਟ ਦੀ ਗਲਤੀ ‘ਤੇ Swiggy ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੰਪਨੀ ਨੇ ਕਿਹਾ ਕਿ ਉਸ ਇਸ ਦੀ ਜਾਂਚ ਨਹੀਂ ਕਰ ਸਕਦੇ ਹਨ ਕਿ ਆਰਡਰ ਡਲਿਵਰ ਹੋਇਆ ਜਾਂ ਨਹੀਂ। ਖਾਸ ਕਰਕੇ ਜਦੋਂ ਐਪ ‘ਤੇ ਡਲਿਵਰੀ ਸਟੇਟਸ ਦਿਖਾਇਆ ਹੈ। ਕੰਜ਼ਿਊਮਰ ਕੋਰਟ ਨੇ ਕਿਹਾ ਕਿ ਸਵੀਗੀ ਖਿਲਾਫ ਸੇਵਾ ਵਿਚ ਕਮੀ ਤੇ ਗਲਤ ਵਪਾਰ ਪ੍ਰਥਾਵਾਂ ਦੇ ਦੋਸ਼ ਸਾਬਤ ਹੋਏ ਹਨ।