ਇਨਸਾਨ ਆਪਣੇ ਰਿਸ਼ਤਿਆਂ ਵਿਚ ਇਕ-ਦੂਜੇ ਲਈ ਇੰਨਾ ਕੁਝ ਕਰਦਾ ਹੈ ਤੇ ਜਦੋਂ ਰਿਸ਼ਤਾ ਖਤਮ ਹੋ ਜਾਂਦਾ ਹੈ ਤਾਂ ਉਹ ਸਾਰੀਆਂ ਚੀਜ਼ਾਂ ਬੇਅਰਥ ਲੱਗਣ ਲੱਗਦੀਆਂ ਹਨ। ਹਾਲਾਂਕਿ ਕੁਝ ਲੋਕ ਰਿਸ਼ਤਿਾਂ ਤੋਂ ਜ਼ਿਆਦਾ, ਉਸ ਵਿਚ ਕੀਤੇ ਗਏ ਖਰਚਿਆਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਅਜਿਹਾ ਹੀ ਇਕ ਬੁਆਏਫ੍ਰੈਂਡ ਨੇ ਵੀ ਕੀਤਾ ਜੋ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਸੀ, ਉਸ ਦਾ ਜਦੋਂ ਬ੍ਰੇਕਅੱਪ ਹੋਇਆ ਤਾਂ ਉਸ ਨੇ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਸ ਦੀ ਪ੍ਰੇਮਿਕਾ ਉਸ ਤੋਂ ਦੂਰ ਚਲੀ ਜਾਵੇਗੀ ਸਗੋਂ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਰਿਸ਼ਤੇ ਵਿਚ ਰਹਿੰਦੇ ਹੋਏ ਉਸ ਨੇ ਜਿਹੜੀਆਂ ਚੀਜ਼ਾਂ ‘ਤੇ ਖਰਚ ਕੀਤਾ, ਉਸ ਦੇ ਅੱਧੇ ਰੁਪਏ ਉਸ ਨੂੰ ਕਿਵੇਂ ਵਾਪਸ ਮਿਲਣ। ਸ਼ਖਸ ਨੇ ਪੂਰਾ ਹਿਸਾਬ ਬਣਾ ਕੇ ਆਪਣੀ ਪ੍ਰੇਮਿਕਾ ਨੂੰ ਭੇਜਿਆ। ਉਸ ਨੇ ਸਿਗਰਟ ਤੋਂ ਲੈ ਕੇ ਕਾਫੀ ਤੱਕ ਦੇ ਪੈਸੇ ਮੰਗੇ, ਜੀਐੱਸਟੀ ਸਣੇ।
ਟਵਿੱਟਰ ਯੂਜ਼ਰ @sehahaj ਨੇ ਕੁਝ ਫੋਟੋਆਂ ਸ਼ੇਅਰ ਕਰਕੇ ਦੱਸਿਆ ਕਿ ਉਸ ਦੀ ਰੂਮਮੇਟ ਨਾਲ ਕੀ ਹੋਇਆ। ਉਸ ਨੇ ਦੱਸਿਆ ਕਿ ਉਸ ਦੀ ਰੂਮਮੇਟ ਨੇ ਇਕ ਵਾਰ ਆਦਿਤਯ ਨਾਂ ਦੇ ਇਕ ਸੀਏ ਨੂੰ ਡੇਟ ਕੀਤਾ। ਜਦੋਂ ਦੋਵਾਂ ਦਾ ਬ੍ਰੇਕਅੱਪ ਹੋਇਆ ਤਾਂ ਆਦਿਤਯ ਨੇ ਐਕਸੈਲ ਸ਼ੀਟ ‘ਤੇ ਸਾਰੇ ਹਿਸਾਬਾਂ ਦੀ ਲਿਸਟ ਬਣਾ ਕੇ ਉਸ ਨੂੰ ਭੇਜ ਦਿੱਤੀ।
ਇਹ ਵੀ ਪੜ੍ਹੋ : ਬਠਿੰਡਾ ਝੀਲ ਤੋਂ ਬਰਾਮਦ ਹੋਈ ਨੌਜਵਾਨ ਦੀ ਦੇ/ਹ, ਮਾਮਲੇ ਦੀ ਜਾਂਚ ਵਿਚ ਜੁਟੀ ਪੁਲਿਸ
ਐਕਸੇਲ ਸ਼ੀਟ ‘ਚ ਉਸ ਨੇ 7 ਮਹੀਨਿਆਂ ਦਾ ਹਿਸਾਬ ਲਿਖਿਆ ਹੈ। ਉਸ ਨੇ ਸਿਗਰਟ, ਕਾਫੀ, ਕੈਬ ਦਾ ਕਿਰਾਇਆ, ਮੂਵੀ ਟਿਕਟ ਦੇ ਰੁਪਏ, ਪਾਰਟੀ, ਸ਼ਾਪਿੰਗ, ਸਟੇਸ਼ਨਰੀ ਆਦਿ ਦੇ ਪੈਸੇ ਉਸ ਤੋਂ ਲੈ ਲਏ। ਆਦਿਤਯ ਨੇ ਕੁੱਲ 1 ਲੱਖ ਰੁਪਏ ਤੋਂ ਜ਼ਿਆਦਾ ਖਰਚ ਕੀਤਾ ਜਿਸ ਵਿਚੋਂ ਸਾਕਸ਼ੀ ਯਾਨੀ ਲੜਕੀ ਦੀ ਦੋਸਤ ਦਾ ਸ਼ੇਅਰ 51,000 ਰੁਪਏ ਤੋਂ ਜ਼ਿਆਦਾ ਸੀ। ਉਸ ਨੇ 18 ਫੀਸਦੀ ਜੀਐੱਸਟੀ ਲਗਾਉਣ ਦੇ ਬਾਅਦ 60,000 ਰੁਪਏ ਦਾ ਬਿੱਲ ਉਸ ਨੂੰ ਭੇਜਿਆ। ਇਸ ਦੇ ਨਾਲ ਹੀ EMI ਦਾ ਵੀ ਬਦਲ ਲਗਾਇਆ। ਉਸ ਵਿਚ ਵੀ 4 ਫੀਸਦੀ ਦਾ ਵਿਆਜ ਦੇਣ ਦੀ ਗੱਲ ਕਹੀ।