78 year old covid positive woman: ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਸੰਕ੍ਰਮਣ ਦੇ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਪਿਛਲੇ ਦਿਨਾਂ ਵਿੱਚ ਕਈ ਸ਼ਹਿਰਾਂ ਵਿੱਚ ਸਸਕਾਰ ਘਾਟਾਂ ‘ਤੇ ਵੀ ਵੱਡੀ ਗਿਣਤੀ ਵਿੱਚ ਲਾਸ਼ਾਂ ਸਾੜਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ।

ਹਾਲਾਂਕਿ, ਹੁਣ ਸਥਿਤੀ ਵਿੱਚ ਥੋੜ੍ਹਾ ਸੁਧਾਰ ਆਇਆ ਹੈ। ਇਸ ਵਿਚਾਲੇ ਪੁਣੇ ਤੋਂ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬਜ਼ੁਰਗ ਮਹਿਲਾ ਆਪਣੀ ਚਿਖਾ ਸੜਨ ਤੋਂ ਪਹਿਲਾਂ ਜ਼ਿੰਦਾ ਹੋ ਗਈ ਹੈ।
ਦਰਅਸਲ, ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਦਾ ਹੈ । ਉੱਥੋਂ ਦੇ ਮੁਢਾਲੇ ਪਿੰਡ ਦੀ ਰਹਿਣ ਵਾਲੀ 78 ਸਾਲਾਂ ਬਜ਼ੁਰਗ ਸ਼ਕੁੰਤਲਾ ਗਾਇਕਵਾੜ ਨੂੰ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਸੀ ।

ਜਾਂਚ ਵਿੱਚ ਜਿਵੇਂ ਹੀ ਉਨ੍ਹਾਂ ਸੰਕ੍ਰਮਣ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਨੂੰ ਘਰ ਵਿੱਚ ਹੀ ਆਈਸੋਲੇਟ ਰੱਖਿਆ ਗਿਆ। ਇਸਤੋਂ ਬਾਅਦ ਉਮਰ ਵੱਧ ਹੋਣ ਦੇ ਕਾਰਨ ਉਨ੍ਹਾਂ ਵਿੱਚ ਕੁਝ ਗੰਭੀਰ ਲੱਛਣ ਵੀ ਦਿਖਾਈ ਦੇਣ ਲੱਗੇ ਸਨ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਵਧਿਆ ਕਰਫਿਊ, 23 ਮਈ ਤੱਕ ਜਾਰੀ ਰਹਿਣਗੀਆਂ ਪਾਬੰਦੀਆਂ
ਦੱਸਿਆ ਜਾ ਰਿਹਾ ਹੈ ਕਿ ਜਦੋਂ ਮਹਿਲਾ ਨੂੰ ਹਸਪਤਾਲ ਲਿਜਾਉਣ ਲਈ ਐਂਬੂਲੈਂਸ ਨੂੰ ਬੁਲਾਇਆ ਗਿਆ ਤਾਂ ਐਂਬੂਲੈਂਸ ਸਟਾਫ ਨੇ ਮਹਿਲਾ ਨੂੰ ਵੇਖ ਕੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ । ਜਿਸ ਤੋਂ ਬਾਅਦ ਮਹਿਲਾ ਦੀ ਮ੍ਰਿਤਕ ਦੇਹ ਇਸ ਤੋਂ ਬਾਅਦ ਪਿੰਡ ਲਿਜਾਇਆ ਗਿਆ । ਜਿੱਥੇ ਉਸ ਦੇ ਅੰਤਿਮ ਸੰਸਕਾਰ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ।

ਪਰ ਜਿਵੇਂ ਹੀ ਮਹਿਲਾ ਦੀ ਚਿਖਾ ਨੂੰ ਅੱਗ ਲਗਾਈ ਜਾ ਰਹੀ ਸੀ, ਤਦ ਉਸ ਸਮੇਂ ਉਸ ਨੂੰ ਹੋਸ਼ ਆ ਗਿਆ । ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਰੋਣ ਲੱਗ ਪਈ। ਇਸ ਤੋਂ ਬਾਅਦ ਉਸਨੂੰ ਬਾਰਾਮਤੀ ਦੇ ਸਿਲਵਰ ਜੁਬਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ । ਪਿੰਡ ਦੇ ਸਿਹਤ ਅਧਿਕਾਰੀ ਸੋਮਨਾਥ ਲਾਂਡੇ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਦੇਖੋ: ਜਵਾਨ ਮੁੰਡਾ ਮੰਜੇ ‘ਤੇ ਪਿਆ, ਸਾਹ ਵੀ ਲੈਂਦਾ ਔਖਾ, ਸੁਣੋ ਮਾਂ ਕਿਵੇਂ ਸੰਭਾਲ ਰਹੀ, ਪਰਿਵਾਰ ਦਾ ਦੁੱਖ…






















