ਰਾਜਸਥਾਨ ਦੇ ਝਾਲਾਵਾੜ ਵਿਚ ਬੀਤੀ ਰਾਤ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੱਧ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਝਾਲਾਵਾੜ ਜ਼ਿਲ੍ਹੇ ਦੇ ਅਕਲੇਰਾ ਥਾਣੇ ਖੇਤਰ ਵਿਚ ਬਾਰਾਤੀਆਂ ਨਾਲ ਭਰੀ ਵੈਨ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ 9 ਬਾਰਾਤੀਆਂ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਦੁਖਦ ਘਟਨਾ ਸ਼ਨੀਵਾਰ ਦੀ ਅੱਧੀ ਰਾਤ ਸਮੇਂ ਅਕਲੇਰਾ ਥਾਣਾ ਖੇਤਰ ਵਿਚ ਵਾਪਰੀ। ਅਕਲੇਰਾ ਕਸਬੇ ਦੇ ਰਹਿਣਾ ਵਾਲੇ ਬਾਰਾਤੀ ਮੱਧ ਪ੍ਰਦੇਸ਼ ਦੇ ਖਿਚਲੀਪੁਰ ਖੇਤਰ ਦੇ ਇਕ ਪਿੰਡ ਵਿਚ ਗਏ ਸਨ। ਸ਼ਨੀਵਾਰ ਰਾਤ ਬਾਰਾਤ ਵਾਪਸ ਪਰਤ ਰਹੀ ਸੀ। ਇਕ ਵੈਨ ਵਿਚ ਬਾਰਾਤੀ ਸਵਾਰ ਸਨ। ਅਕਲੇਰਾ ਤੇ ਘਾਟੋਲੀ ਵਿਚ ਪੰਚੌਲਾ ਮੋੜ ‘ਤੇ ਬਾਰਾਤੀਆਂ ਨਾਲ ਭਰੀ ਵੈਨ ਵਿਚ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਨਾਲ ਵੈਨ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਸਾਰੇ ਲੋਕ ਬਾਗਰੀ ਭਾਈਚਾਰੇ ਦੇ ਸਨ।
ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੋਸਤ ਦੇ ਵਿਆਹ ‘ਚ ਆਏ ਸਨ ਤੇ ਬਰਾਤ ਨਾਲ ਵਾਪਸ ਪਰਤਦੇ ਸਮੇਂ ਭੋਪਾਲ ਰੋਡ ‘ਤੇ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਦੇਹਾਂ ਨੂੰ ਸੁਰੱਖਿਅਤ ਰੱਖਣ ਲਈ ਅਕਲੇਰਾ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤਾ ਗਿਆ ਹੈ। ਅਕਲੇਰਾ ਥਾਣਾ ਇੰਚਾਰਜ ਸੰਦੀਪ ਬਿਸ਼ਨੋਈ ਨੇ ਦੱਸਿਆ ਕਿ ਘਟਨਾ ਦੀ ਖਬਰ ਮਿਲਦੇ ਹੀ ਅਕਲੇਰਾ ਪੁਲਿਸ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਮ੍ਰਿਤਕਾਂ ਵਿਚ 7 ਲੋਕ ਅਕਲੇਰਾ ਦੇ ਸਨ ਜਦੋਂ ਕਿ ਇਕ ਹਰਨਾਵਦਾ ਤੇ ਇਕ ਬਾਰਾਤ ਸਾਰੋਲਾ ਦਾ ਸੀ।
ਵੀਡੀਓ ਲਈ ਕਲਿੱਕ ਕਰੋ -: