ਯਮੁਨਾਨਗਰ ਦੇ ਕੈਂਪ ਖੇਤਰ ‘ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 13 ਸਾਲ ਦੀ ਲੜਕੀ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਸਦੇ ਪਾਲਤੂ ਕੁੱਤੇ ਦੀ 2 ਦਿਨ ਪਹਿਲਾਂ ਮੌਤ ਹੋ ਗਈ ਸੀ। ਮ੍ਰਿਤਕ ਨਾਬਾਲਗ ਲੜਕੀ ਦੀ ਪਛਾਣ ਚਾਂਦਨੀ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅੱਜ ਪੋਸਟਮਾਰਟਮ ਕਰਵਾਏਗੀ।
ਚਾਂਦਨੀ ਦੀ ਮਾਂ ਨੇ ਦੱਸਿਆ ਕਿ ਚਾਂਦਨੀ ਨੇ 3 ਮਹੀਨਿਆਂ ਤੋਂ ਇੱਕ ਕੁੱਤਾ ਰੱਖਿਆ ਸੀ ਅਤੇ ਉਹ ਹਰ ਸਮੇਂ ਇਸ ਨਾਲ ਖੇਡਦੀ ਰਹਿੰਦੀ ਸੀ, ਪਰ 2 ਦਿਨ ਪਹਿਲਾਂ ਉਸ ਦੇ ਕੁੱਤੇ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਕਾਫੀ ਪਰੇਸ਼ਾਨ ਹੋ ਗਈ ਸੀ। ਉਹ ਡਿਪ੍ਰੈਸ਼ਨ ‘ਚ ਸੀ, ਉਹ ਕਿਸੇ ਨਾਲ ਗੱਲ ਨਹੀਂ ਕਰਦੀ ਸੀ ਅਤੇ ਚੁੱਪ ਰਹਿਣ ਲੱਗ ਗਈ ਸੀ। ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਇੱਕ ਹੋਰ ਕੁੱਤਾ ਲਿਆਓ ਨਹੀਂ ਤਾਂ ਮੈਂ ਮਰ ਜਾਵਾਂਗੀ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਐਲਾਨਿਆ ਉਮੀਦਵਾਰ, ਵਿਰਸਾ ਸਿੰਘ ਵਲਟੋਹਾ ਨੂੰ ਦਿੱਤੀ ਟਿਕਟ
ਕੱਲ੍ਹ ਸ਼ਾਮ ਜਦੋਂ ਚਾਂਦਨੀ ਦੀ ਮਾਂ ਕਿਸੇ ਕੰਮ ਲਈ ਬਾਜ਼ਾਰ ਗਈ ਸੀ ਤਾਂ ਉਸ ਨੇ ਪਿੱਛੇ ਤੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਾਂ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਪਾਲਣ-ਪੋਸ਼ਣ ਗ਼ਰੀਬੀ ਵਿੱਚ ਬੜੀ ਮੁਸ਼ਕਲ ਨਾਲ ਕੀਤਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਅਜਿਹਾ ਕਦਮ ਚੁੱਕੇਗੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਅੱਜ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: