ਅਸਮਾਨ ਵਿੱਚ ਉਡਾਣਾਂ ਨਾਲ ਪੰਛੀਆਂ ਦੇ ਟਕਰਾਉਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਦੁਬਈ ਤੋਂ ਮੁੰਬਈ ਆ ਰਹੀ ਫਲਾਈਟ ਨਾਲ ਟਕਰਾ ਕੇ 39 ਫਲੇਮਿੰਗੋ ਮਾਰੇ ਗਏ ਸਨ। ਇਸ ਘਟਨਾ ਨੂੰ ਇਕ ਹਫਤਾ ਵੀ ਨਹੀਂ ਬੀਤਿਆ ਜਦੋਂ ਇਕ ਵਾਰ ਫਿਰ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਇਹ ਪੰਛੀ ਦਿੱਲੀ ਤੋਂ ਲੇਹ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ਨਾਲ ਅਚਾਨਕ ਟਕਰਾ ਗਿਆ। ਇਸ ਤੋਂ ਬਾਅਦ ਜਹਾਜ਼ ਦੁਬਾਰਾ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਗਿਆ।
ਦਰਅਸਲ, ਸਪਾਈਸ ਜੈਟ B737 ਜਹਾਜ਼ ਨੇ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਉਦੋਂ ਅਚਾਨਕ ਇੱਕ ਪੰਛੀ ਫਲਾਈਟ ਦੇ ਇੰਜਣ ਨਾਲ ਟਕਰਾ ਗਿਆ। ਪੰਛੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਲਾਈਟ ਨੂੰ ਦੁਬਾਰਾ ਦਿੱਲੀ ਏਅਰਪੋਰਟ ‘ਤੇ ਉਤਾਰਿਆ ਗਿਆ। ਇਸ ਹਾਦਸੇ ਕਾਰਨ ਜਹਾਜ਼ ‘ਚ ਬੈਠੇ 135 ਯਾਤਰੀਆਂ ਦੀ ਜਾਨ ਖਤਰੇ ‘ਚ ਪੈ ਗਈ।
ਇਹ ਵੀ ਪੜ੍ਹੋ : ਕਰਤਾਰਪੁਰ ‘ਚ 3 ਬੱਚਿਆਂ ਦੇ ਪਿਤਾ ਦਾ ਕ.ਤ.ਲ, ਰਾਹ ਨਾ ਦੇਣ ਕਾਰਨ ਨੌਜਵਾਨ ਨੇ ਮਾ.ਰੀ ਗੋ.ਲੀ, ਇੱਕ ਜ਼ਖਮੀ
ਏਅਰਲਾਈਨ ਦੇ ਬੁਲਾਰੇ ਨੇ ਦੱਸਿਆ ਕਿ ਹਵਾਬਾਜ਼ੀ ਮਾਹਿਰਾਂ ਨੇ ਤਕਨੀਕੀ ਖਾਮੀਆਂ ਦੀ ਜਾਂਚ ਲਈ ਸੁਰੱਖਿਆ ਕਾਰਨਾਂ ਕਰਕੇ ਹਵਾਈ ਜਹਾਜ਼ ਦੀ ਦਿੱਲੀ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਸਪਾਈਸ ਜੈੱਟ ਬੀ737 ਜਹਾਜ਼ ਐਸਜੀ-123 ਜੋ ਕਿ ਦਿੱਲੀ ਤੋਂ ਲੇਹ ਜਾ ਰਿਹਾ ਸੀ, ਦੇ ਦੂਜੇ ਇੰਜਣ ਵਿੱਚ ਪੰਛੀ ਟਕਰਾਉਣ ਕਾਰਨ ਵਾਪਸ ਦਿੱਲੀ ਪਰਤਿਆ ਹੈ। ਜਹਾਜ਼ ਦਿੱਲੀ ‘ਚ ਸੁਰੱਖਿਅਤ ਉਤਰ ਗਿਆ ਅਤੇ ਸਾਰੇ ਯਾਤਰੀ ਸੁਰੱਖਿਅਤ ਹਨ, ਉਨ੍ਹਾਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: