ਬੇਂਗਲੁਰੂ ਦੇ ਮਸ਼ਹੂਰ ਹਾਈ ਪ੍ਰੋਫਾਈਲ ਕੇਸ ਏਆਈ ਇੰਜਨੀਅਰ ਅਤੁਲ ਸੁਭਾਸ਼ ਵੱਲੋਂ ਆਪਣੀ ਪਤਨੀ ਦੇ ਤਸ਼ੱਦਦ ਕਾਰਨ ਖੁਦਕੁਸ਼ੀ ਕਰਨ ਵਾਲੇ ਮਾਮਲੇ ਨੂੰ ਲੋਕ ਅਜੇ ਭੁੱਲੇ ਵੀ ਨਹੀਂ ਸਨ, ਕਿ ਅਜਿਹਾ ਹੀ ਇੱਕ ਹੋਰ ਮਾਮਲਾ ਦਿੱਲੀ ਦੇ ਉੱਤਰ ਪੱਛਮੀ ਜ਼ਿਲ੍ਹੇ ਦੇ ਮਾਡਲ ਟਾਊਨ ਥਾਣਾ ਖੇਤਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਲਿਆਣ ਵਿਹਾਰ ਵਿੱਚ ਇੱਕ 39 ਸਾਲਾ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਵੀ ਚੱਲ ਰਿਹਾ ਸੀ।
ਮ੍ਰਿਤਕ ਕਾਰੋਬਾਰੀ ਦੀ ਪਛਾਣ ਪੁਨੀਤ ਖੁਰਾਣਾ ਵਜੋਂ ਹੋਈ ਹੈ। ਪੁਨੀਤ ਦਾ ਅੱਠ ਸਾਲ ਪਹਿਲਾਂ ਵਿਆਹ ਹੋਇਆ ਸੀ। ਪਰ ਇਸ ਜੋੜੇ ਦੇ ਕੋਈ ਔਲਾਦ ਨਹੀਂ ਸੀ ਅਤੇ ਉਨ੍ਹਾਂ ਵਿਚਕਾਰ ਝਗੜੇ ਹੁੰਦੇ ਰਹਿੰਦੇ ਸਨ। ਪੁਨੀਤ ਨੂੰ ਦੋ ਸਾਲ ਪਹਿਲਾਂ ਉਸ ਦੀ ਪਤਨੀ ਛੱਡ ਕੇ ਆਪਣੇ ਪਿਤਾ ਦੇ ਘਰ ਰਹਿਣ ਲਈ ਚਲੀ ਗਈ ਸੀ। ਇਸ ਦੌਰਾਨ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਦਾ ਕੇਸ ਵੀ ਦਰਜ ਕਰਵਾਇਆ ਸੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਣੇ ਨਤਮਸਤਕ ਹੋਏ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ
ਪਰਿਵਾਰਕ ਮੈਂਬਰਾ ਨੇ ਜਦੋਂ ਪੁਨੀਤ ਨੂੰ ਲਟਕਦਾ ਹੋਇਆ ਦੇਖਿਆ ‘ਤਾਂ ਉਹ ਤੁਰੰਤ ਉਸ ਨੂੰ ਲੈ ਕੇ ਹਸਪਤਾਲ ਪਹੁੰਚੇ। ਇੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੁਨੀਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ, ਜਦਕਿ ਪੁਲਿਸ ਨੇ ਪੁਨੀਤ ਦਾ ਮੋਬਾਇਲ ਫੋਨ ਵੀ ਜ਼ਬਤ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: