A truck full of vaccines : ਇਸ ਵੇਲੇ ਭਾਰਤ ਕੋਰੋਨਾ ਨਾਲ ਜੂਝ ਰਿਹਾ ਹੈ। ਦੇਸ਼ ਦੇ ਹਰ ਪਾਸੇ ਕੋਰੋਨਾ ਦਾ ਕਹਿਰ ਦਿੱਖ ਰਿਹਾ ਹੈ। ਕੋਰੋਨਾ ਸੰਕਟ ਦੌਰਾਨ ਦੇਸ਼ ਵਿੱਚ ਕਈ ਲੋਕ ਸਿਹਤ ਸਹੂਲਤਾਂ ਦੀ ਘਾਟ ਕਾਰਨ ਆਪਣੀ ਜਾਨ ਵੀ ਗਵਾ ਰਹੇ ਹਨ। ਉੱਥੇ ਹੀ ਜਿੱਥੇ ਦੇਸ਼ ਵਿੱਚ ਇੱਕ ਪਾਸੇ ਦੇਸ਼ ਵਿਚ ਟੀਕੇ ਦੀ ਘਾਟ ਹੈ, ਤਾ ਇਸ ਦੌਰਾਨ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਵਿੱਚ, ਕੋਰੋਨਾ ਵੈਕਸੀਨ ਨਾਲ ਭਰਿਆ ਇੱਕ ਟਰੱਕ ਲਾਵਾਰਿਸ ਹਾਲਤ ਵਿੱਚ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਵਿੱਚ ਦੋ ਲੱਖ 40 ਹਜ਼ਾਰ ਟੀਕੇ ਮਿਲੇ ਹਨ। ਸੱਤ ਘੰਟਿਆਂ ਲਈ, ਇਹ ਟਰੱਕ ਚਾਲੂ ਸਥਿਤੀ ਵਿੱਚ ਬਿਨਾਂ ਡਰਾਈਵਰ ਦੇ ਸੜਕ ਕਿਨਾਰੇ ਖੜ੍ਹਾ ਰਿਹਾ। ਵੈਕਸੀਨ ਨਾਲ ਭਰਿਆ ਇਹ ਟਰੱਕ ਹੈਦਰਾਬਾਦ ਤੋਂ ਹਰਿਆਣਾ ਦੇ ਕਰਨਾਲ ਵੱਲ ਜਾ ਰਿਹਾ ਸੀ।
ਪੁਲਿਸ ਟਰੱਕ ਦੇ ਚਾਲਕ ਦੀ ਭਾਲ ਕਰ ਰਹੀ ਹੈ, ਜੋ ਇੰਜਨ ਔਨ ਕਰ ਵੈਕਸੀਨ ਨਾਲ ਭਰਿਆ ਟਰੱਕ ਸੜਕ ਦੇ ਕਿਨਾਰੇ ਛੱਡ ਚਲਾ ਗਿਆ। ਹਾਲਾਂਕਿ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ, ਅਤੇ ਇਸ ਟਰੱਕ ਨੂੰ ਨਰਸਿੰਘਪੁਰ ਤੋਂ ਰਵਾਨਾ ਕਰ ਦਿੱਤਾ ਗਿਆ ਹੈ। ਜੇ ਪੁਲਿਸ ਮੌਕੇ ‘ਤੇ ਨਾ ਪਹੁੰਚਦੀ ਤਾਂ ਵੈਕਸੀਨ ਗਲਤ ਹੱਥਾਂ ਵਿੱਚ ਵੀ ਜਾ ਸਕਦੀ ਸੀ ਅਤੇ ਕਾਲਾਬਜ਼ਾਰੀ ਵੀ ਹੋ ਸਕਦੀ ਸੀ। ਪੁਲਿਸ ਨੇ ਕਿਹਾ, “ਅਸੀਂ ਮੌਕੇ ‘ਤੇ ਪਹੁੰਚੇ ਅਤੇ ਦੇਖਿਆ ਕਿ ਟਰੱਕ ‘ਚ ਕੋਈ ਡਰਾਈਵਰ ਜਾਂ ਕੰਡਕਟਰ ਨਹੀਂ ਸੀ। ਦਸਤਾਵੇਜ਼ਾਂ ਤੋਂ ਪਤਾ ਲਗਿਆ ਕਿ ਟਰੱਕ ਵਿੱਚ ਕੋਰੋਨਾ ਵਾਇਰਸ ਟੀਕਾ ਹੈ। ਟਰਾਂਸਪੋਰਟਰ ਨੇ ਕਿਹਾ ਕਿ ਡਰਾਈਵਰ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਹੋਰ ਡਰਾਈਵਰ ਨੂੰ ਭੇਜ ਰਹੇ ਹਾਂ, ਉਦੋਂ ਤੱਕ ਤੁਸੀਂ ਟਰੱਕ ਨੂੰ ਸੁਰੱਖਿਆ ‘ਚ ਰੱਖ ਲਾਓ।”
ਇਹ ਵੀ ਦੇਖੋ : ਸਾਹਮਣੇ ਪਏ ਲੱਖਾਂ ਰੁਪਏ ਛੱਡ, ਆਹ ਚੀਜ਼ ਚੋਰੀ ਕਰ ਕੇ ਲੈ ਗਿਆ ਸ਼ਖਸ, ਦੇਖ ਕੇ ਨਹੀਂ ਰੁਕੇਗਾ ਹਾਸਾ