ਹੈਦਰਾਬਾਦ ਤੋਂ ਇੱਕ ਹੇਰਾਨੀਝਣ ਮਾਮਲਾ ਸਾਹਮਣੇ ਆਇਆ ਹੈ। ਇੱਥੇ ਨਾਗੋਲੇ ਸਟੇਡੀਅਮ ਵਿੱਚ ਬੈਡਮਿੰਟਨ ਖੇਡਦੇ ਸਮੇਂ 25 ਸਾਲਾ ਨੌਜਵਾਨ ਦੀ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਮੌਤ ਨਾਲ ਹਰ ਕੋਈ ਹੈਰਾਨ ਹੈ। ਡਾਕਟਰਾਂ ਦਾ ਦਾਅਵਾ ਹੈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।

A young man died
ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ, ਜਦੋਂ ਗੁੰਡਲਾ ਰਾਕੇਸ਼ ਸਟੇਡੀਅਮ ਵਿੱਚ ਆਪਣੇ ਦੋਸਤਾਂ ਨਾਲ ਬੈਡਮਿੰਟਨ ਖੇਡ ਰਿਹਾ ਸੀ ਅਤੇ ਅਚਾਨਕ ਉਹ ਬੇਹੋਸ਼ ਹੋ ਗਿਆ। ਦੋਸਤਾਂ ਨੇ ਉਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਗੁੰਡਲਾ ਰਾਕੇਸ਼ ਵਜੋਂ ਹੋਈ ਹੈ, ਜੋ ਖੰਮਮ ਜ਼ਿਲ੍ਹੇ ਦੇ ਥੱਲਾਡਾ ਪਿੰਡ ਦੇ ਸਾਬਕਾ ਡਿਪਟੀ ਸਰਪੰਚ ਗੁੰਡਲਾ ਵੈਂਕਟੇਸ਼ਵਰਲੂ ਦਾ ਪੁੱਤਰ ਸੀ।

A young man died
ਇਹ ਵੀ ਪੜ੍ਹੋ : ਪਹਿਲਗਾਮ ‘ਚ ਫੌਜ ਵੱਲੋਂ ਆਪ੍ਰੇਸ਼ਨ ਮਹਾਦੇਵ: ਸ਼੍ਰੀਨਗਰ ‘ਚ 3 ਅੱ.ਤ.ਵਾਦੀ/ਆਂ ਨੂੰ ਕੀਤਾ ਗਿਆ ਢੇ/ਰ
ਰਾਕੇਸ਼ ਹੈਦਰਾਬਾਦ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਕਰਮਚਾਰੀ ਸੀ ਅਤੇ ਨਿਯਮਿਤ ਤੌਰ ‘ਤੇ ਬੈਡਮਿੰਟਨ ਖੇਡਣ ਲਈ ਸਟੇਡੀਅਮ ਜਾਂਦਾ ਸੀ। ਇਸ ਘਟਨਾ ਨੇ ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਸਥਾਨਕ ਪੁਲਿਸ ਸਟੇਸ਼ਨ ਨੇ ਮਾਮਲੇ ਦੀ ਜਾਣਕਾਰੀ ਲਈ, ਪਰ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























