Aadhaar became mandatory: ਚੇੱਨਈ: ਦੇਸ਼ ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ । ਇਸ ਵਿੱਚ ਲਾਕਡਾਊਨ ਵਿੱਚ ਛੋਟ ਦਾ ਦਾਇਰਾ ਵਧ ਗਿਆ ਹੈ । 1 ਜੂਨ ਤੋਂ ਤਾਮਿਲਨਾਡੂ ਵਿੱਚ ਸਲੂਨ ਅਤੇ ਬਿਊਟੀ ਪਾਰਲਰ ਖੋਲ੍ਹ ਦਿੱਤੇ ਗਏ ਹਨ, ਪਰ ਵਾਲ ਕਟਵਾਉਣ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ । ਤਾਮਿਲਨਾਡੂ ਸਰਕਾਰ ਨੇ ਸੈਲੂਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ।
ਤਾਮਿਲਨਾਡੂ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ ਅਨੁਸਾਰ ਜੇਕਰ ਤੁਸੀਂ ਵਾਲ ਕਟਵਾਉਣਾ ਚਾਹੁੰਦੇ ਹੋ ਤਾਂ ਆਧਾਰ ਕਾਰਡ ਦਿਖਾਉਣਾ ਹੋਵੇਗਾ । ਸੈਲੂਨ ਮਾਲਕ ਹਰ ਗਾਹਕ ਦਾ ਨਾਂ, ਪਤਾ, ਫੋਨ ਨੰਬਰ ਅਤੇ ਆਧਾਰ ਕਾਰਡ ਨੰਬਰ ਦਰਜ ਕਰਨਗੇ । ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ।
ਇਸ ਤੋਂ ਇਲਾਵਾ ਤਾਮਿਲਨਾਡੂ ਸਰਕਾਰ ਨੇ ਕਿਹਾ ਕਿ ਕੋਈ ਵੀ ਸਲੂਨ 50 ਫੀਸਦੀ ਸਟਾਫ (8 ਸਟਾਫ ਤੋਂ ਵੱਧ ਨਹੀਂ) ਨਾਲ ਖੁੱਲ੍ਹਣਗੇ । ਸੈਲੂਨ ਵਿੱਚ ਏ.ਸੀ. ਨਹੀਂ ਚੱਲਣਗੇ । ਸੈਲੂਨ ਵਿੱਚ ਆਉਣ ਵਾਲੇ ਲੋਕਾਂ ਲਈ ਮਾਸਕ ਜ਼ਰੂਰੀ ਹੋਵੇਗਾ ਅਤੇ ਉਨ੍ਹਾਂ ਨੂੰ ਪਹਿਲਾਂ ਹੱਥ ਸੈਨੀਟਾਈਜ਼ ਕਰਨੇ ਹੋਣਗੇ । ਇਸ ਤੋਂ ਬਾਅਦ ਉਹ ਅਰੋਗਿਆ ਸੇਤੂ ਐਪ ਦੀ ਡਿਟੇਲ ਦਿਖਾਉਣਗੇ ।
ਸੈਲੂਨ ਮਾਲਕ ਗਾਹਕ ਨੂੰ ਡਿਸਪੋਜ਼ੇਬਲ ਏਪ੍ਰਨ ਅਤੇ ਬੂਟ ਲਈ ਕਵਰ ਦੇਣਗੇ । ਜੇਕਰ ਗਾਹਕ ਦਾ ਬਿੱਲ ਇੱਕ ਹਜ਼ਾਰ ਰੁਪਏ ਆਉਂਦਾ ਹੈ ਤਾਂ ਉਸ ਨੂੰ 150 ਰੁਪਏ ਡਿਸਜਪੋਜ਼ੇਬਲ ਏਪ੍ਰਨ ਅਤੇ ਬੂਟ ਦੇ ਕਵਰ ਦਾ ਦੇਣਾ ਹੋਵੇਗਾ । ਸੈਲੂਨ ਆ ਰਹੇ ਲੋਕਾਂ ਦਾ ਕਹਿਣਾ ਹੈ ਕਿ 2 ਮਹੀਨੇ ਬਾਅਦ ਸਲੂਨ ਖੁੱਲ੍ਹਣ ਤੋਂ ਅਸੀਂ ਖੁਸ਼ ਹਾਂ । ਅਸੀਂ ਸਾਰੇ ਗਾਈਡਲਾਈਨ ਦਾ ਪਾਲਣ ਕਰ ਰਹੇ ਹਾਂ ।
ਦੱਸ ਦੇਈਏ ਕਿ ਤਾਮਿਲਨਾਡੂ ਸਰਕਾਰ ਨੇ ਪਹਿਲਾਂ ਪੇਂਡੂ ਖੇਤਰਾਂ ਵਿੱਚ ਸੈਲੂਨ ਖੋਲ੍ਹਣ ਦੀ ਆਗਿਆ ਦਿੱਤੀ ਸੀ, ਪਰ ਹੁਣ ਪੂਰੇ ਰਾਜ ਵਿਚ ਸੈਲੂਨ ਅਤੇ ਬਿਊਟੀ ਪਾਰਲਰ ਖੁੱਲ੍ਹ ਰਹੇ ਹਨ । ਸੈਲੂਨ ਮਾਲਕਾਂ ਨੂੰ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ. ਨਾਲ ਹੀ ਨਾਈ ਨੂੰ ਹਰ ਸਮੇਂ ਮਾਸਕ ਅਤੇ ਸਫਾਈ ਬਣਾਈ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ।