ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਆਉਣ ਵਾਲੀਆਂ ਮੇਅਰ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ। ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਹਨ ਅਤੇ ਅੱਜ ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਮੇਅਰ ਦੇ ਅਹੁਦੇ ਲਈ ਕੋਈ ਉਮੀਦਵਾਰ ਨਹੀਂ ਉਤਾਰੇਗੀ ਕਿਉਂਕਿ ਪਾਰਟੀ ਕੋਲ ਇਸ ਸਮੇਂ ਦਿੱਲੀ ਨਗਰ ਨਿਗਮ ਵਿੱਚ ਗਿਣਤੀ ਦੀ ਘਾਟ ਹੈ। ਜਦੋਂ ਕਿ ਭਾਰਤੀ ਜਨਤਾ ਪਾਰਟੀ ਕੋਲ ਬਹੁਮਤ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘ਇਸ ਵਾਰ ਅਸੀਂ ਐਮਸੀਡੀ ਮੇਅਰ ਦੀ ਚੋਣ ਨਹੀਂ ਲੜਾਂਗੇ। ਹੁਣ ਭਾਜਪਾ ਨੂੰ ਆਪਣੀ ਟ੍ਰਿਪਲ ਇੰਜਣ ਸਰਕਾਰ ਬਣਾਉਣੀ ਚਾਹੀਦੀ ਹੈ ਅਤੇ ਦਿੱਲੀ ਦੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਬਿਨਾਂ ਕਿਸੇ ਬਹਾਨੇ ਪੂਰੇ ਕਰਨੇ ਚਾਹੀਦੇ ਹਨ। ‘ਆਪ’ ਦਿੱਲੀ ਪ੍ਰਧਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਅਸੀਂ ਫ਼ੈਸਲਾ ਕੀਤਾ ਹੈ ਕਿ ਅਸੀਂ ਇਸ ਵਾਰ ਮੇਅਰ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਉਤਾਰਾਂਗੇ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣਾ ਮੇਅਰ ਚੁਣਨਾ ਚਾਹੀਦਾ ਹੈ, ਭਾਜਪਾ ਨੂੰ ਆਪਣੀ ਸਥਾਈ ਕਮੇਟੀ ਬਣਾਉਣੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਬਹਾਨੇ ਦਿੱਲੀ ’ਤੇ ਰਾਜ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਤਰਨਤਾਰਨ ਪੁਲਿਸ ਤੇ AGTF ਨੂੰ ਮਿਲੀ ਸਫਲਤਾ, ਪਿੰਡ ਸਰਹਾਲੀ ਦੇ ਸਰਪੰਚ ਕ.ਤ/ਲ ਮਾਮਲੇ ‘ਚ ਮੁੱਖ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
ਦਿੱਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ MCD ਚੋਣਾਂ ਲਈ ਸਰਦਾਰ ਰਾਜਾ ਇਕਬਾਲ ਸਿੰਘ ਨੂੰ ਮੇਅਰ ਉਮੀਦਵਾਰ ਅਤੇ ਜੈ ਭਗਵਾਨ ਯਾਦਵ ਨੂੰ ਡਿਪਟੀ ਮੇਅਰ ਉਮੀਦਵਾਰ ਐਲਾਨ ਦਿੱਤਾ ਹੈ। ਮੇਅਰ ਤੋਂ ਬਾਅਦ, ਸਭ ਤੋਂ ਸ਼ਕਤੀਸ਼ਾਲੀ ਸਥਾਈ ਕਮੇਟੀ ਹੁੰਦੀ ਹੈ, ਜਿਸਦਾ ਚੇਅਰਮੈਨ ਵੀ ਉਨ੍ਹਾਂ ਵਿੱਚੋਂ ਇੱਕ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























