ਨਵਜੋਤ ਸਿੱਧੂ ਅੱਜ ਦਿੱਲੀ ‘ਚ ਗੈਸਟ ਟੀਚਰਾਂ ਦੇ ਧਰਨੇ ‘ਚ ਸ਼ਾਮਿਲ ਹੋਏ। ਇਸ ਦੌਰਾਨ ਸਿੱਧੂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨੇ ਸਾਧੇ ਗਏ। ਜਿਸ ਤੋਂ ਬਾਅਦ ਹੁਣ AAP ਵੱਲੋਂ ਸਿੱਧੂ ‘ਤੇ ਪਲਟਵਾਰ ਕੀਤਾ ਗਿਆ ਹੈ। ‘ਆਪ’ ਨੇ ਸਿੱਧੂ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸੀਹੁ ਦਾ ਇੱਕ ਸਿਆਸੀ ਸਟੰਟ ਹੈ। ਨਵਜੋਤ ਸਿੱਧੂ ਸਿਰਫ਼ ਡਰਾਮੇਬਾਜ਼ੀ ਕਰ ਰਹੇ ਹਨ, ਹੋਰ ਕੁਝ ਵੀ ਨਹੀਂ ਹੈ । ਉਨ੍ਹਾਂ ਨੇ ਸਿੱਧੂ ‘ਤੇ ਤੰਜ਼ ਕਸਦਿਆਂ ਕਿਹਾ ਕਿ ਸਿੱਧੂ ਪਹਿਲਾਂ ਪੰਜਾਬ ਦੇ ਟੀਚਰਾਂ ਦੇ ਮਸਲੇ ਹੱਲ ਕਰਨ ਤੇ ਬਾਅਦ ਵਿੱਚ ਦਿੱਲੀ ਦੇ ਟੀਚਰਾਂ ਵੱਲ ਨੂੰ ਵਧਣ।

ਦੱਸ ਦੇਈਏ ਕਿ ਸਿੱਧੂ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਬਾਹਰ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਟਵੀਟ ਵੀ ਕੀਤੇ ਗਏ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਦਿੱਲੀ ਸਿੱਖਿਆ ਮਾਡਲ ਕੰਟਰੈਕਟ ਮਾਡਲ ਹੈ, ਦਿੱਲੀ ਸਰਕਾਰ ਦੇ 1031 ਸਕੂਲ ਹਨ, ਜਦੋਂ ਕਿ ਸਿਰਫ਼ 196 ਸਕੂਲਾਂ ਵਿੱਚ ਹੈੱਡਮਾਸਟਰ ਹਨ।
ਇਹ ਵੀ ਪੜ੍ਹੋ:ਰਾਘਵ ਚੱਢਾ ਮਗਰੋਂ CM ਚੰਨੀ ਦਾ ਰੂਪਨਗਰ ਨਾਲ ਲੱਗਦੇ ਸਤਲੁਜ ਦਰਿਆ ਦੀ ਮਾਈਨਿੰਗ ਸਾਈਟ ‘ਤੇ ਅਚਨਚੇਤ ਛਾਪਾ
ਇਸ ਵਿੱਚ 45% ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹਨ ਅਤੇ 22,000 ਗੈਸਟ ਟੀਚਰਾਂ ਵੱਲੋਂ ਹਰ 15 ਦਿਨਾਂ ਬਾਅਦ ਠੇਕੇ ਦੇ ਨਵੀਨੀਕਰਨ ਨਾਲ ਦਿਹਾੜੀ ‘ਤੇ ਸਕੂਲ ਚਲਾਏ ਜਾ ਰਹੇ ਹਨ।

ਗੈਸਟ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਕੇਜਰੀਵਾਲ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਕੇਜਰੀਵਾਲ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ, “ਭੋਲੀ ਸੂਰਤ ਦਿਲ ਦੇ ਖੋਟੇ, ਨਾਮ ਬੜੇ ਔਰ ਦਰਸ਼ਨ ਛੋਟੇ।” ਇਸ ਦੌਰਾਨ ਗੈਸਟ ਅਧਿਆਪਕਾਂ ਵਲੋਂ ਵੀ ਸਿੱਧੂ ਦਾ ਪੂਰਾ ਸਾਥ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਆ ਕੇ ਤਾਂ ਬਹੁਤ ਭਾਸ਼ਣ ਦੇ ਰਹੇ ਸੀ, ਪਰ ਉਨ੍ਹਾਂ ਨੂੰ ਆਪਣੇ ਰਾਜ ਦਾ ਕੁਝ ਨਹੀਂ ਪਤਾ।
ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”























