Agra man begs cops: ਉੱਤਰ ਪ੍ਰਦੇਸ਼ ਸਰਕਾਰ ਬੇਸ਼ੱਕ ਕੋਰੋਨਾ ਨਾਲ ਨਜਿੱਠਣ ਦੇ ਸਾਰੇ ਪ੍ਰਬੰਧ ਕਰਨ ਦੇ ਦਾਅਵੇ ਕਰ ਰਹੀ ਹੋਵੇ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਆਗਰਾ ਵਿੱਚ ਆਕਸੀਜਨ ਦੀ ਘਾਟ ਹੈ ਅਤੇ ਲੋੜਵੰਦਾਂ ਨੂੰ ਭਟਕਣਾ ਪੈ ਰਿਹਾ ਹੈ। ਕਈ ਲੋਕ ਅਫਸਰਾਂ ਕੋਲ ਗਿੜਗਿੜਾ ਵੀ ਰਹੇ ਹਨ। ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਸ ਵੀਡੀਓ ਵਿੱਚ ਮਾਂ ਦੇ ਰੁਕਦੇ ਸਾਹ ਬਚਾਉਣ ਲਈ ਇੱਕ ਪੁੱਤ ਆਕਸੀਜਨ ਲਈ ਗਿੜਗਿੜਾ ਰਿਹਾ ਹੈ। ਉਹ ਪੁਲਿਸ ਵਾਲਿਆਂ ਦੇ ਪੈਰੀਂ ਪੈ ਕੇ ਆਪਣੀ ਮਾਂ ਦੀ ਜਾਨ ਬਚਾਉਣ ਲਈ ਆਕਸੀਜਨ ਦੇਣ ਦੀ ਗੁਹਾਰ ਲਗਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਆਗਰਾ ਦੇ ਇੱਕ ਵੱਡੇ ਹਸਪਤਾਲ ਵਿੱਚ ਸਿਲੰਡਰ ਲੈਣ ਆਏ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਮੁੰਡਾ ਉਨ੍ਹਾਂ ਸਾਹਮਣੇ ਮਿੰਨਤਾਂ ਕਰਨ ਲੱਗ ਗਿਆ।
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਸਦੀ ਜਾਣਕਾਰੀ ਨਹੀਂ ਮਿਲ ਸਕੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵਿੱਚ ਉਪਾਧਿਆਏ ਹਸਪਤਾਲ ਦੀ ਹੈ । ਆਗਰਾ ਪੁਲਿਸ ਵੱਲੋਂ ਵੀ ਇਸ ਦੀ ਪੁਸ਼ਟੀ ਕੀਤੀ ਗਈ ਹੈ । ਹਾਲਾਂਕਿ, ਆਗਰਾ ਸ਼ਹਿਰ ਦੇ ਸੁਪਰਡੈਂਟ ਪੁਲਿਸ ਨੇ ਪੂਰੀ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦਿਆਂ ਇੱਕ ਪ੍ਰਸ਼ਨ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ ।
ਦੱਸ ਦੇਈਏ ਕਿ ਸੁਪਰਡੈਂਟ ਥਾਣਾ ਸਿਟੀ ਬੋਤਰੇ ਰੋਹਨ ਪ੍ਰਮੋਦ ਨੇ ਦੱਸਿਆ ਕਿ ਉਪਾਧਿਆਏ ਹਸਪਤਾਲ ਥਾਣਾ ਸਦਰ ਖੇਤਰ ਵਿੱਚ ਹੈ, ਆਗਰਾ ਵਿੱਚ ਦੋ ਦਿਨ ਪਹਿਲਾਂ ਆਕਸੀਜਨ ਦੀ ਘਾਟ ਸੀ, ਜਿਸ ਕਾਰਨ ਹਸਪਤਾਲ ਦੇ ਅੰਦਰ ਤਿਮਾਰਦਾਰ ਆਪਣੇ ਨਿੱਜੀ ਸਿਲੰਡਰ ਲੈ ਕੇ ਇਲਾਜ ਕਰਵਾਉਣ ਲਈ ਜਾ ਰਹੇ ਸਨ ਤਾਂ ਖਾਲੀ ਸਿਲੰਡਰ ਲੈ ਕੇ ਬਾਹਰ ਆ ਰਹੇ ਸਨ। ਇਸ ਤੋਂ ਅੱਗੇ ਐਸ ਪੀ ਨਗਰ ਬੋਤਰੇ ਰੋਹਨ ਪ੍ਰਮੋਦ ਨੇ ਦੱਸਿਆ ਕਿ ਕੁਝ ਵੀਡੀਓ ਵਿੱਚ ਇੱਕ ਵਿਅਕਤੀ ਸਿਲੰਡਰ ਲੈ ਕੇ ਜਾਂਦੇ ਹੋਏ ਦਿਖਾਈ ਰਿਹਾ ਹੈ, ਨਾਲ ਹੀ ਇੱਕ ਵਿਅਕਤੀ ਜੋ ਪੁਲਿਸ ਨੂੰ ਬੇਨਤੀ ਕਰ ਰਿਹਾ ਹੈ ਕਿ ਉਸਨੂੰ ਵੀ ਸਿਲੰਡਰ ਦਿਵਾਇਆ ਜਾਵੇ ਤਾਂ ਜੋ ਉਹ ਕੋਰੋਨਾ ਪੀੜਤ ਆਪਣੇ ਪਰਿਵਾਰ ਦਾ ਇਲਾਜ ਕਰਵਾ ਸਕੇ।